ਕਈ ਰਾਤਾਂ ਹੋਸਨ

ਕਈ ਰਾਤਾਂ ਹੋਸਨ,

ਕਈ ਮੀਂਹ ਵੱਸਸਨ ਮੁੜ,

ਪਰ ਉਹੋ ਜਿਹੀ ਰਾਤ ਨਾ ਕੋਈ,

ਨਾ ਉਹੋ ਜਿਹਾ ਮੀਂਹ ਮੁੜ ਵੱਸਸੀ,

ਜਦ ਉਹ ਸੀ ਮੇਰੇ ਕੋਲ,

ਮੈਂ ਸਾਂ ਉਸ ਕੋਲ

ਦਿਲ ਮੇਰੇ ਵਿਚ ਵੱਸਦਾ ਦਰਸ਼ਨ ਪੂਰਾ,

ਰੂਹ ਮੇਰਾ ਮਿੱਠੇ ਵਚਨਾਂ ਨਾਲ ਭਰਿਆ

ਇਕ ਉਹ ਰਾਤ ਸੀ,

ਇਕ ਉਹ ਸੀ ਉਸ ਵੇਲੇ ਮੀਂਹ ਪਿਆ ਵੱਸਨਾ