ਕੈਸਾ ਪਿਆਰ

ਇਹ ਕੈਸਾ ਪਿਆਰ ਸੀ।

ਇੱਕ ਤੇਰੀ ਭੁੱਖ,

ਇੱਕ ਮੇਰੀ ਭੁੱਖ।

ਇਹ ਕੈਸੀ ਚਾਹਤ ਸੀ।

ਤੂੰ ਚਾਹਵੇਂ ਸੁੱਖ,

ਮੈਂ ਚਾਹਵਾਂ ਸੁੱਖ।

ਇਹ ਕੈਸਾ ਦਰਦ ਸੀ।

ਨਾ ਤੈਨੂੰ ਦੁੱਖ,

ਨਾ ਮੈਨੂੰ ਦੁੱਖ।

ਇਹ ਕੈਸਾ ਸ਼ੋਰ ਹੈ।

ਤੂੰ ਵੀ ਚੁੱਪ,

ਮੈਂ ਵੀ ਚੁੱਪ।

📝 ਸੋਧ ਲਈ ਭੇਜੋ