ਕੰਮ ਦੁਨੀਆਂ ਦੇ ਐਵੇਂ ਨਾ ਰਾਸ ਆਉਂਦੇ

ਕੰਮ ਦੁਨੀਆਂ ਦੇ ਐਵੇਂ ਨਾ ਰਾਸ ਆਉਂਦੇ,

ਇਹਨਾਂ ਵਾਸਤੇ ਦੁਖੜੇ ਜਰੀ ਦੇ ਨੇ

ਅੱਖੀਂ ਵੇਖ ਦਿਮਾਗ਼ ਨਾਲ ਪਰਖ ਕੇ ਤੇ,

ਦਿਲ ਲਾ ਕੇ ਤੇ ਹੱਥੀਂ ਕਰੀ ਦੇ ਨੇ

ਵਿਹੜੇ ਇਲਮ ਦੇ ਅਦਬ ਦੇ ਨਾਲ ਜਾਈਏ,

ਕਦਮ ਨਾਲ ਮੁਹੱਬਤਾਂ ਧਰੀ ਦੇ ਨੇ

ਜੇਕਰ ਦਿਲ ਨੂੰ ਇਲਮ ਦੀ ਪਿਆਸ ਹੋਵੇ,

ਬੱਸ ਮੁੱਦਤਾਂ ਤਕ ਪਾਣੀ ਭਰੀ ਦੇ ਨੇ

📝 ਸੋਧ ਲਈ ਭੇਜੋ