ਕਾਰਖ਼ਾਨੇ ਤੋਂ ਦਫ਼ਤਰ ਵਾਲਿਆਂ ਦਾ

ਕਾਰਖ਼ਾਨੇ ਤੋਂ ਦਫ਼ਤਰ ਵਾਲਿਆਂ ਦਾ,

ਪਬਲਿਕ ਜਲਸਿਆਂ ਦੇ ਵਿਚ ਆਵਣਾ ਬੰਦ

ਬਲਕਿ ਸਾਰੇ ਸਰਕਾਰੀ ਮੁਲਾਜ਼ਮਾਂ ਦਾ,

ਹਿੱਸਾ ਮੁਲਕੀ ਪਰਾਲ 'ਚ ਪਾਵਣਾ ਬੰਦ

ਜਿਹੜੀ ਜਗਹ ਆਜ਼ਾਦੀ ਦਾ ਨਾਂ ਹੋਵੇ,

ਓਸ ਥਾਂ 'ਤੇ ਕਦਮ ਟਿਕਾਵਣਾ ਬੰਦ

ਇਹਨਾਂ ਵਾਸਤੇ ਤੇ ਮੁਲਕੀ ਲੀਡਰਾਂ 'ਤੇ,

ਹੈ ਬੋਲਣਾ ਅਤੇ ਬੁਲਾਵਣਾ ਬੰਦ

ਕਾਹਦੇ ਵਾਸਤੇ ਏਡੀਆਂ ਬੰਦਸ਼ਾਂ ਨੇ,

ਵਿਚ ਬੰਦਸ਼ਾਂ ਭੇਦ ਸੰਦੂਕ ਕੀਹ ਨੇ ?

ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜਾਏ,

ਅਸੀਂ ਕੈਦ ਹਾਂ ਸਾਡੇ ਹਕੂਕ ਕੀਹ ਨੇ ?

 

📝 ਸੋਧ ਲਈ ਭੇਜੋ