ਕਿਸੇ ਗ਼ੈਰ ਨੇ ਤਾਂ ਮੈਨੂੰ ਮਾਰਿਆ ਨਹੀਂ

ਕਿਸੇ ਗ਼ੈਰ ਨੇ ਤਾਂ ਮੈਨੂੰ ਮਾਰਿਆ ਨਹੀਂ,

ਜਿਹਨੇ ਮਾਰਿਆ, ਮਾਰਿਆ ਯਾਰ ਬਣ ਕੇ

ਜਿਹਨੂੰ ਕਲੀ ਗੁਲਾਬ ਦੀ ਸਮਝਿਆ ਸਾਂ,

ਮੇਰੇ ਦਿਲ 'ਤੇ ਲੱਗਾ ਖਾਰ ਬਣ ਕੇ

ਜਿਹਦੀ ਚਹਿਕ ਤੋਂ ਜ਼ਿੰਦਗੀ ਵਾਰਦਾ ਸਾਂ,

ਉਹ ਸਾਹਮਣੇ ਆਇਆ ਤਲਵਾਰ ਬਣ ਕੇ

ਜਿਸਦੇ ਜੋਬਨ ਤੋਂ ਜ਼ਿੰਦਗੀ ਵਾਰ ਦਿੱਤੀ,

ਵਾਂਗ ਸੱਪ ਦੇ ਆਇਆ ਕਟਾਰ ਬਣ ਕੇ

 

📝 ਸੋਧ ਲਈ ਭੇਜੋ