ਬੇਈਮਾਨੀ

ਵੱਢੀ ਖੋਰ ਇਕ ਦੂਜੇ ਨੂੰ ਕਹਿਣ ਲਗਾ, 

ਮੇਰੇ ਹੀਰਿਆ, ਮਹਿਰਮਾ, ਦਿਲ ਜਾਨੀ । 

ਗੱਫੇ ਰੱਜਕੇ ਲੋਕਾਂ ਤੋਂ ਮੁੱਛਦੇ ਹਾਂ, 

ਕਰਮਾਂ ਵਾਲੀ ਹੈ, ਅਸਾਂ ਦੇ ਹੱਥ ਕਾਨੀ। 

ਕਰਦੇ ਵੱਢੀ ਦੀ ਰਕਮ ਦੀ ਵੰਡ ਕਾਣੀ, 

ਰੱਬਾ ਦਾਤਿਆ ਕਰੀਂ ਤੂੰ ਮਿਹਰਬਾਨੀ । 

ਇਉਂ ਉੱਡ ਗਈ ਜਦੋਂ ਈਮਾਨਦਾਰੀ, 

ਗਰਕ ਦੁਨੀਆ ਨੂੰ ਕਰੇਗੀ ਬੇਈਮਾਨੀ

📝 ਸੋਧ ਲਈ ਭੇਜੋ