ਕੁਝ ਕਹਿਣ ਨੂੰ ਜੀ ਪਿਆ ਕਰਦਾ ਏ

ਕੁਝ ਕਹਿਣ ਨੂੰ ਜੀ ਪਿਆ ਕਰਦਾ ਏ,

ਕੁਝ ਕਹਿਣ ਤੋਂ ਵੀ ਪਿਆ ਡਰਦਾ

ਕੁਝ ਕਹੀਏ ਪਾਗਲ ਕਹਿੰਦੇ ਨੇ,

ਚੁੱਪ ਰਹੀਏ ਸੀਨਾ ਸੜਦਾ

ਕੁਝ ਕਹਿਣ ਨੂੰ ਜੀ ਪਿਆ ਕਰਦਾ

ਕੁਝ ਕਹਿਣ ਤੋਂ ਵੀ ਪਿਆ ਡਰਦਾ

ਏਥੇ ਤਨ ਤੋਂ ਲੀੜੇ ਲਾਹੁੰਦੇ ਨੇ,

ਕਰ ਨੰਗੇ ਜਿਸਮ ਨਚਾਉਂਦੇ ਨੇ

ਇੱਜ਼ਤਾਂ ਦੇ ਸਿਰ ਕੋਈ ਕੱਜਦਾ ਨਹੀਂ,

ਲਾਸ਼ਾਂ ਨੂੰ ਖ਼ੂਬ ਸਜਾਉਂਦੇ ਨੇ

ਕੁਝ ਕਹਿਣ ਨੂੰ ਜੀ ਪਿਆ ਕਰਦਾ

ਕੁਝ ਕਹਿਣ ਤੋਂ ਵੀ ਪਿਆ ਡਰਦਾ

ਏਥੇ ਬੰਦੇ ਵਿਕਦੇ ਵੇਖੇ ਨੇ,

ਏਥੇ ਹਾੜ੍ਹੇ ਵਿਕਦੇ ਵੇਖੇ ਨੇ

ਇਸ ਜੱਗ ਦੀ ਉਲਟੀ ਗੰਗਾ ਵਿਚ,

ਫੁੱਲ ਡੁੱਬਦਾ ਪੱਥਰ ਤਰਦਾ

ਕੁਝ ਕਹਿਣ ਨੂੰ ਜੀ ਪਿਆ ਕਰਦਾ

ਕੁਝ ਕਹਿਣ ਤੋਂ ਵੀ ਪਿਆ ਡਰਦਾ

ਧਨ ਦੌਲਤ ਧਰਮ ਇਮਾਨ ਇਥੇ,

ਗੀਤਾ, ਅੰਜੀਲ, ਕੁਰਾਨ ਇਥੇ

ਇਸ ਦੌਲਤ ਬਦਲੇ ਹਰ ਕੋਈ,

ਹੱਸ ਹੱਸ ਕੇ ਸੂਲੀ ਚੜ੍ਹਦਾ

ਕੁਝ ਕਹਿਣ ਨੂੰ ਜੀ ਪਿਆ ਕਰਦਾ

ਕੁਝ ਕਹਿਣ ਤੋਂ ਵੀ ਪਿਆ ਡਰਦਾ

ਕੀ ਰਿਸ਼ਤੇ ਨਾਤੇ ਮਾਣ ਇਥੇ,

ਹੈ ਦੌਲਤ ਰਾਮ ਰਹਿਮਾਨ ਇਥੇ

ਏਥੇ ਦਿਨ ਨੂੰ ਘੁੱਪ ਹਨੇਰੇ ਨੇ,

ਰਾਤਾਂ ਨੂੰ ਸੂਰਜ ਚੜ੍ਹਦਾ

ਕੁਝ ਕਹਿਣ ਨੂੰ ਜੀ ਪਿਆ ਕਰਦਾ

ਕੁਝ ਕਹਿਣ ਤੋਂ ਵੀ ਪਿਆ ਡਰਦਾ

ਏਥੇ ਲੀਡਰ ਪਾਣ ਭੁਲੇਖੇ ਜੀ,

ਏਥੇ ਲੁੱਟ ਦੇ ਲੰਮੇ ਲੇਖੇ ਜੀ

ਹਰ ਬੰਦਾ ਏਥੇ ਹਰ ਵੇਲੇ,

ਪੈਸੇ ਦਾ ਕਲਮਾ ਪੜ੍ਹਦਾ

ਕੁਝ ਕਹਿਣ ਨੂੰ ਜੀ ਪਿਆ ਕਰਦਾ

ਕੁਝ ਕਹਿਣ ਤੋਂ ਵੀ ਪਿਆ ਡਰਦਾ

 

📝 ਸੋਧ ਲਈ ਭੇਜੋ