ਲਹੂ ਦੇ ਦੀਪ ਬਾਲੋ ਹੁਣ

ਲਹੂ ਦੇ ਦੀਪ ਬਾਲੋ ਹੁਣ ਹਨੇਰਾ ਬਹੁਤ ਗਹਿਰਾ ਹੈ।

ਕਿ ਖ਼ਾਬਾਂ ਨੂੰ ਸੰਭਾਲੋ ਹੁਣ ਹਨੇਰਾ ਬਹੁਤ ਗਹਿਰਾ ਹੈ

ਜਿਹਨਾਂ ਨੇ ਸੀਸ ਵਾਰੇ ਨੇ ਉਨਾਂ ਨੂੰ ਭੁੱਲ ਨਾ ਜਾਣਾ

ਮੇਰੇ ਹਮ ਖਿਆਲੋ ਹੁਣ ਹਨੇਰਾ ਬਹੁਤ ਗਹਿਰਾ ਹੈ

ਕਰੋ ਹੁਣ ਆਪਣੇ ਮਸਤਕ 'ਚੋਂ ਰੌਸ਼ਨ ਚੰਨ ਤੇ ਤਾਰੇ

ਕੋਈ ਸੂਰਜ ਵੀ ਭਾਲੋ ਹੁਣ ਹਨੇਰਾ ਬਹੁਤ ਗਹਿਰਾ ਹੈ

ਸਦਾ ਹੀ ਟਿਮਟਿਮਾਉਂਦੇ ਨੇ ਇਹ ਜੁਗਨੂੰ ਨੇਰਿਆਂ ਅੰਦਰ

ਕਿ ਜਾਗੋ ਮਸ਼ਾਲੋ ਹੁਣ ਹਨੇਰਾ ਬਹੁਤ ਗਹਿਰਾ ਹੈ

ਜਮੀਰਾਂ ਵਾਲਿਓ ਸ਼ਮਸ਼ੀਰ ਚੁੱਕਣ ਦਾ ਇਹੀ ਵੇਲਾ,

ਜ਼ਗਾ ਗੈਰਤ ਉਠਾਲ਼ੋ ਹੁਣ ਹਨੇਰਾ ਬਹੁਤ ਗਹਿਰਾ ਹੈ

📝 ਸੋਧ ਲਈ ਭੇਜੋ