ਲੱਲਾ ਆਖਦਾ ਲਿਖਿਆ ਬੇਦ ਅੰਦਰ, ਜੀਵ ਬੋਧ-ਬਿਬੇਕ ਬਿਨ ਭਰਮ ਦਾ ਈ।

ਸ਼ੂਦਰ ਵੈਸ਼ ਦੁਐਤ ਮੇਂ ਸਮਝਦਾ ਏ, ਪਤਾ ਰੱਖਦਾ ਹੱਡ ਤੇ ਚਰਮ ਦਾ ਈ। 

ਤਿੱਚਰ ਆਪ ਨੂੰ ਜੀਵ ਕਹਾਂਵਦਾ ਏਂ, ਜਿੱਚਰ ਭੇਦ ਨਹੀਂ ਪਾਂਵਦਾ ਬ੍ਰਹਮ ਦਾ ਈ।

ਜੁੰਮੇ ਰੱਬ ਦੇ ਦੋਸ਼ ਲਗਾਂਵਦਾ ਏਂ, ਕੀਤਾ ਭੋਗਦਾ ਪੂਰਬਲੇ ਕਰਮ ਦਾ ਈ। 

ਜਿੱਚਰ ਕੰਤ ਮਿਲਾਪ ਹੋਂਵਦਾ ਏਂ, ਪੜਦਾ ਰੱਬ ਦਾ ਮੁੱਖ ਤੇ ਸ਼ਰਮ ਦਾ ਈ। 

ਜਿੱਚਰ ਨਹੀਂ ਨਿਸ਼ਕਾਮੀਆਂ ਨਾਲ ਮਿਲਦਾ, ਸੰਸਾਰ ਰੱਖਦਾ ਧਰਮ-ਅਧਰਮ ਦਾ ਈ। 

ਦਯਾ ਸਿੰਘ ਨਾ ਜੁਗਤ ਬਿਨ ਮੁਕਤ ਹੁੰਦੀ, ਏਸੇ ਖ਼ਿਆਲ ਅੰਦਰ ਮਰਦਾ ਜਰਮ ਦਾ ਈ।

📝 ਸੋਧ ਲਈ ਭੇਜੋ