ਲਓ ਸਪੇਰਿਆਂ ਨੂੰ ਨਾਗ

ਲਓ ਸੱਪੇਰਿਆਂ ਨੂੰ ਨਾਗ ਕੀਲਣ ਜਾ ਰਹੇ ਨੇ         

ਸਮਾਂ ਦੇਖੋ ਕਿ ਕੈਦੋਂ ਬੇਲਿਆਂ ਵਿੱਚ ਗਾ ਰਹੇ ਨੇ। 

ਅਸਾਡੇ ਸਬਰ ਨੂੰ ਹੀ ਜਾਪਦੈ ਅਜ਼ਮਾ ਰਹੇ ਨੇ,

ਉਹ ਜਿਹੜੇ ਕੰਕਰਾਂ ਦੀ ਚੋਗ ਸਾਨੂੰ ਪਾ ਰਹੇ ਨੇ।

ਬੜਾ ਹੀ ਅਜਬ ਹੁਣ ਨਗਰਾਂ ਦਾ ਆਲਮ ਹੋ ਗਿਆ ਹੈ,

ਕਿ ਪੰਛੀ ਖ਼ੁਦ-ਬ-ਖ਼ੁਦ ਹੀ ਪਿੰਜਰਿਆਂ ਵੱਲ ਰਹੇ ਨੇ।

ਸਵਾਗਤ ਕਰਨ ਦਾ ਅੰਦਾਜ਼ ਇੱਕ ਇਹ ਵੀ ਤਾਂ ਦੇਖੋ,

ਛੁਪਾ ਬੁੱਕੇ 'ਚ  ਕੰਡਿਆਂ ਨੂੰ ਕਿਵੇਂ ਪਕੜਾ ਰਹੇ ਨੇ।

ਰਹੇ ਰੂਹ ਦਾਰੀਆਂ ਦੇ ਦੋਸਤੋ ਹੁਣ ਵਕਤ ਕਿੱਥੇ,

ਗੁਆਉਂਦੀ ਜੋ ਪਈ ਮੰਡੀ ਜਮੂਰੇ ਗਾ ਰਹੇ ਨੇ।

ਮੇਰੇ ਹਰਫਾਂ ਦਿਆਂ ਨੈਣਾਂ 'ਚ ਹੁਣ ਅੰਗਾਰ ਤੱਕ ਕੇ,

ਉਹ ਮੇਰਾ ਨਾਮ ਸੂਚੀ ਕਾਫ਼ਰਾਂ ਵਿੱਚ ਪਾ ਰਹੇ ਨੇ।

📝 ਸੋਧ ਲਈ ਭੇਜੋ