ਲਟਕ ਦੇਸ ਦੀ ਸਦਾ ਹੈ ਲਟਕ ਮੈਨੂੰ

ਲਟਕ ਦੇਸ ਦੀ ਸਦਾ ਹੈ ਲਟਕ ਮੈਨੂੰ,

ਕਰਨਾਂ ਲਟਕਦੀ ਲਟਕਦੀ ਲਟਕਦੀ ਗੱਲ

ਜਿਹਨੂੰ ਫਟਕ ਹੋਵੇ ਉਹ ਵੀ ਫਟਕ ਉਠੇ,

ਮੇਰੀ ਫਟਕਦੀ ਫਟਕਦੀ ਫਟਕਦੀ ਗੱਲ

ਦੁਸ਼ਮਣ ਮਾਰ ਕੇ ਝਟਕ ਨਾ ਝਟਕ ਮਾਰੇ,

ਝਟਕ ਜਾਏ ਨਾ ਝਟਕਦੀ ਝਟਕਦੀ ਗੱਲ

'ਦਾਮਨ' ਫਟਕ ਵਾਲਾ ਮੇਰੀ ਫਟਕ ਸਮਝੇ,

ਕਿਉਂਕਿ ਫਟਕਦੀ ਫਟਕਦੀ ਫਟਕਦੀ ਗੱਲ

📝 ਸੋਧ ਲਈ ਭੇਜੋ