ਖੜੀ ਜ਼ਿੰਦਗੀ ਖੜੋਣ ਕਾਹਤੋਂ ਦਿੰਦੀ ਨਈ,
ਭਾਰ ਉਮਰਾਂ ਦਾ ਕਾਹਨੂੰ ਲਾਹੁਣ ਦਿੰਦੀ ਨਈ,
ਵਰਿਆਂ ਨਈ ਸਦੀਆ ਤੋਂ ਰੇਖ-ਮੇਖ ਇੱਕੋ-ਜਿੱਕੇ,
ਸਾਡੇ ਲੇਖਾਂ ਦੀ ਦਵਾਤ ਰੰਗ ਘੋਲੇ ਫਿੱਕੇ-ਫਿੱਕੇ।
ਰੋਟੀ-ਟੁੱਕ ਵਾਲੀ ਦੋੜ ਥੰਮੀ ਨਹੀਂ ਜਿਓ ਜੰਮੇ,
ਅਸੀਂ ਰੱਕੜਾਂ ਦੇ ਪਾਂਧੀ ਸਾਡੇ ਪੈਂਡੇ ਬਹੁਤ ਲੰਮੇ,
ਅੱਗ ਢਿੱਡ ਦੀ ਨੇ ਰੋਲੇ ਰੱਬਾ ਬਾਲ ਨਿੱਕੇ-ਨਿੱਕੇ,
ਸਾਡੇ ਲੇਖਾਂ ਦੀ ਦਵਾਤ ਰੰਗ ਘੋਲੇ ਫਿੱਕੇ-ਫਿੱਕੇ।
ਅੜੀ ਜਾਣਦੇ ਨਾਂ ਆਸਾਂ ਤੇ ਜ਼ਿੰਦਗੀ ਆ ਜੀਂਵਦੇ
ਭੁੱਖ ਮਰ ਜਾਂਦੀ ਨਿੱਤ ਝਿੜਕਾਂ ਦੇ ਸ਼ਰਬਤ ਪੀਂਵਦੇ
ਬੋਲ-ਕਬੋਲ ਬੋਲੇ ਕਾਲਜਿਓਂ ਉਤਰਨ ਮਿੱਠੇ-ਮਿੱਠੇ,
ਸਾਡੇ ਲੇਖਾਂ ਦੀ ਦਵਾਤ ਰੰਗ ਘੋਲੇ ਫਿੱਕੇ-ਫਿੱਕੇ।
ਧੂੜ੍ਹ ਰੜ੍ਹਕਣ ਨਈਂ ਦਿੰਦੇ ਜੋ ਸਾਡੇ ਅੱਖੀਂ ਸੁਫਨੇ,
ਜੀਂਦੀ ਜਾਨ ਦੇ ਸਿਆਪੇ ਇਹ ਕਿੱਥੇ ਕਾਜ ਮੁੱਕਨੇ,
ਥੱਕੇ ਪੈਰ ਜਾਣਾ ਵਿਰਕਾ ਨੇ ਗਿੱਝੇ ਗਏ ਸਿੱਧੇ-ਸਿੱਧੇ,
ਕਿਓ ਸਾਡੀ ਲੇਖਾਂ ਦੀ ਦਵਾਤ ਰੰਗ ਘੋਲੇ ਫਿੱਕੇ-ਫਿੱਕੇ।