"ਸ਼ਬਦ ਕਿਸ ਤਰ੍ਹਾਂ

ਕਵਿਤਾ ਬਣਦੇ ਹਨ

ਇਸ ਨੂੰ ਦੇਖੋ

ਅੱਖਰਾਂ 'ਚੋਂ ਕਿਰੇ ਹੋਏ

ਆਦਮੀ ਨੂੰ ਪੜ੍ਹੋ

ਕੀ ਤੁਸੀਂ ਸੁਣਿਆ ਕਿ ਇਹ

ਲੋਹੇ ਦੀ ਆਵਾਜ਼ ਹੈ ਜਾਂ

ਮਿੱਟੀ ਤੇ ਡੁੱਲ੍ਹੇ ਹੋਏ ਖੂਨ

ਦਾ ਰੰਗ"

ਲੋਹੇ ਦਾ ਸਵਾਦ

ਲੁਹਾਰ ਤੋਂ ਨਾ ਪੁੱਛੋ

ਉਸ ਘੋੜੇ ਤੋਂ ਪੁੱਛੋ

ਜਿਸਦੇ ਮੂੰਹ ਵਿੱਚ ਲਗਾਮ ਹੈ।

📝 ਸੋਧ ਲਈ ਭੇਜੋ