ਛੈਣੀ ਹਥੌੜੇ ਦੀ

ਟੁਣਕਾਰ ਵਿਚੋਂ

ਇੱਟਾਂ ਉੱਤੇ ਤੇਸੀ ਦੇ

ਵਾਰ ਵਿੱਚੋਂ

ਕਿਰਤ ਦੇ

ਚਮਤਕਾਰ ਵਿਚੋਂ

ਜਨਮ ਲੈਂਦੀ ਹੈ

ਕਵਿਤਾ 

ਤੇ ਗੂੰਜਦੀ ਹੈ 

ਫਿਜ਼ਾ ਵਿਚ

ਯੁਗਾਂ ਤੀਕ

ਵਿਚਰਦੀ ਹੈ 

ਲੋਕਗੀਤ ਹੋ।

📝 ਸੋਧ ਲਈ ਭੇਜੋ