ਲੋਕੀਂ ਕਹਿਣ ਮਰ ਗਿਆ ਮੈਂ

ਲੋਕੀਂ ਕਹਿਣ ਮਰ ਗਿਆ ਹਾਂ ਮੈਂ

ਮੈਂ ਮੋਇਆ ਤਾਂ ਨਹੀਂ ਸਾਂ,

ਇਹ ਭੁਲੇਖਾ !

ਕਟੋਰਾ ਲਾਲ ਲਾਲ, ਗੁਰਾਂ ਵਾਲਾ,

ਜਿਸ ਵਿੱਚ ਉਨ੍ਹਾਂ ਦਾ ਅੰਮ੍ਰਿਤ ਨਾਮ ਸੀ,

ਹੱਥੋਂ ਮੇਰੇ ਢਹਿ ਪਿਆ ਸੀ ਆਪ ਮੁਹਾਰਾ।

ਕਟੋਰਾ ਭੱਜਿਆ, ਅੰਮ੍ਰਿਤ ਭੋਂ 'ਤੇ ਵੀਟਿਆ ਗਿਆ ਮੈਥੀਂ,

ਮੇਰੇ ਹੋਠਾਂ ਦਾ ਕਟੋਰਾ ਢਹਿ ਪਿਆ ਮੈਥੀਂ,

ਹੋਠ ਮੇਰੇ ਬੰਦ ਹੋਏ ਠੀਕ ਹੈ।

ਪਰ ਇੱਕ ਇਸ ਮਰਨ ਦਾ ਅਚੰਭਾ ਤੱਕਿਆ,

ਮਿੱਟੀ ਕੂਕ ਪਈ ਉੱਚੀ ਉੱਚੀ,

ਜਿਹੜਾ ਨਾਮ ਸੀ ਮੇਰੇ ਹੋਠਾਂ ਵਿੱਚ,

ਤੇ ਉੱਥੇ ਹੌਲੇ ਹੌਲੇ ਇੱਕ ਲਾਲ ਅੱਗ ਬਾਲਦਾ।

📝 ਸੋਧ ਲਈ ਭੇਜੋ