ਲੋਕਮਾਨਯ ਤਿਲਕ

ਨਾਉਂ ਤਿਲਕ ਦਾ ਰਹੇ ਸਦੀਵੀ,

ਜ਼ੁਲਮ ਨਾ ਚੁੱਕੇ ਸੀਸ ਕਦੀ ਵੀ,

ਨਾਦ ਆਜ਼ਾਦੀ ਸਭ ਧਿਰ ਗੂੰਜੇ,

ਰਹੇ ਗ਼ੁਲਾਮੀ ਕਿਸੇ ਨਾ ਖੂੰਜੇ

ਧੁੰਦ ਝੂਠ ਦੀ ਖਿੰਡ ਪੁੰਡ ਜਾਵੇ,

ਬਹੁਰੂਪੀ ਡਰ ਕਦੇ ਨਾ ਆਵੇ

ਵਿਦਿਆ ਦੀ ਉਸ ਗੜ੍ਹੀ ਬਣਾਈ,

ਰਚੀ ਦੁਆਲੇ ਗਿਆਨ ਦੀ ਖਾਈ

ਬੋਲ ਦਾ ਮੰਦਰ ਉਨ੍ਹੇ ਬਣਾਇਆ,

ਝੰਡਾ ਆਜ਼ਾਦੀ ਲਹਿਰਾਇਆ

ਉਹ ਨੌਕਾ, ਦੁਖ-ਸਾਗਰੋਂ ਕੱਢੇ

ਉਹ ਜਾਦੂ, ਜੋ ਰਾਖਸ਼ ਵੱਢੇ

ਉਹ ਨਵ-ਜੀਵਨ ਕਲੀ ਪਿਆਰੀ,

ਪ੍ਰੇਮ-ਪ੍ਰੋਤੀ ਮਾਖਿਉਂ ਸਾਰੀ

ਉਹ ਕੌਮੀ ਨਵ-ਜੀਵਨ ਸੰਦਾ

ਹੈ ਸੰਕੇਤ ਇਕ ਲਾਹੇਵੰਦਾ

📝 ਸੋਧ ਲਈ ਭੇਜੋ