ਲੋੜ ਤੋਂ ਵੱਧ
ਕੋਈ ਵੀ ਚੀਜ਼
ਨੁਕਸਾਨਦਾਇਕ ਹੋ ਜਾਂਦੀ
ਸਮੁੰਦਰ ਵਿੱਚ ਪਾਣੀ
ਮਾਰੂਥਲ ਵਿੱਚ ਰੇਤ
ਬੇਹਿਸਾਬੇ ਹੁੰਦੇ
ਪਰ ਕਿਸੇ ਕੰਮ ਦੇ ਨਹੀਂ
ਮੋਹ ਦੀਆਂ ਤੰਦਾਂ
ਜ਼ਿਆਦਾ ਪੀਡੀਆਂ ਹੋਣ ਤੇ
ਬੇੜੀਆਂ ਬਣ ਜਾਂਦੀਆਂ
ਰਿਸ਼ਤੇ
ਲੋੜ ਤੋਂ ਵੱਧ
ਸਮਾਂ ਜਾਂ ਦਾ ਧਿਆਨ ਮੰਗਦੇ
ਤਾਂ ਬੋਝ ਬਣ ਜਾਂਦੇ
ਲੋੜ ਤੋਂ ਵੱਧ ਪੈਸਾ
ਹਵਸ ਬਣ ਜਾਂਦਾ
ਲੈ ਜਾਂਦਾ ਗਿਰਾਵਟ ਵੱਲ
ਜ਼ਰੂਰਤ ਤੋਂ ਵੱਧ
ਮਿਲਦਾ ਪਿਆਰ
ਆਪਣੀ ਕੀਮਤ ਗੁਆ ਬੈਠਦਾ
ਹਰ ਸ਼ੈਅ
ਥੋੜ੍ਹੀ ਥੋੜ੍ਹੀ
ਹਰੇਕ ਨੂੰ ਮਿਲੇ
ਤਾਂ ਜ਼ਿੰਦਗੀ
ਖੁਸ਼ਗਵਾਰ ਰਹਿੰਦੀ