ਬੰਦਾ ਹਰ ਪੱਖੋਂ ਲੁੱਟਿਆ ਜਾ ਰਿਹਾ ਏ,

ਕਿਤੇ ਬਜ਼ਾਰ ਦੀ ਕਿਤੇ ਸਰਕਾਰ ਦੀ ਲੁੱਟ

ਹਸਪਤਾਲਾਂ ਵਿੱਚ ਹੁੰਦੀ ਸ਼ਰੇਆਮ ਯਾਰੋ

ਘਿਰੇ ਦੁੱਖਾਂ ਵਿੱਚ ਬੰਦੇ ਬਿਮਾਰ ਦੀ ਲੁੱਟ।

ਵੱਡਾ ਮਾਪਿਆਂ ਦੇ ਸਿਰ ਤੇ ਬੋਝ ਬਣਗੀ ,

ਸਿਖਿਆ ਖੇਤਰ ਵਿੱਚ ਵਧੇ ਵਪਾਰ ਦੀ ਲੁੱਟ

ਗਰੀਬ ਲੋਕਾਂ ਲਈ ਆਫਤ ਬਣੀ ਰਹਿੰਦੀ,

ਸਰਮਾਏਦਾਰਾਂ ਦੀ ਤੇ ਸ਼ਾਹੂਕਾਰ ਦੀ ਲੁੱਟ।

ਪੜਿਆਂ ਲਿਖਿਆਂ ਲਈ ਦੁੱਖ ਪਹਾੜ ਜਿੱਡਾ

ਹੋ ਰਹੀ ਜੋ ਅੱਜ ਰੁਜ਼ਗਾਰ ਦੀ ਲੁੱਟ।

ਭੋਲੇ ਭਾਲੇ ਹੈ ਲੋਕਾਂ ਨੂੰ ਲੁੱਟ ਲੈਂਦੀ

ਲੋਭੀ ਲੀਡਰਾਂ ਦੇ ਕੂੜ ਪ੍ਰਚਾਰ ਦੀ ਲੁੱਟ।

ਐਮ,ਏ ਪਤਾ ਨੀ ਕਦੋਂ ਤੱਕ ਰਹੂ ਹੁੰਦੀ

ਤਾਕਤਵਰਾਂ ਤੋਂ ਬੰਦੇ ਲਾਚਾਰ ਦੀ ਲੁੱਟ

📝 ਸੋਧ ਲਈ ਭੇਜੋ