ਮਾਂ ਦੇਸ ਵੀ ਹੈ

ਮਾਂ ਬੋਲੀ ਵੀ ਮਾਂ ਦੇਸ ਵੀ ਹੈ 

ਮਾਂ ਅਪਣੇ ਦੇਸ ਦਾ ਵੇਸ ਵੀ ਹੈ

ਮਾਂ ਧਰਮ

ਧਰਮ ਤੋਂ ਪਾਰ ਵੀ ਹੈ

ਇਕਰਾਰ ਲਈ

ਇਨਕਾਰ ਵੀ ਹੈ

ਛਾਂ ਗੂੜ੍ਹੀ ਜਗ ਦੀ ਖ਼ੈਰ ਵੀ ਹੈ

ਮਾਂ ਤੱਤੀ ਤਲਖ਼ ਦੁਪਹਿਰ ਵੀ ਹੈ

ਇਸ ਕਰਾਮਾਤ ਨੂੰ ਸਮਝ ਜ਼ਰਾ

ਮਾਂ ਹਾਜ਼ਰ ਨਾਜ਼ਰ ਆਪ ਖ਼ੁਦਾ

📝 ਸੋਧ ਲਈ ਭੇਜੋ