(ਠੰਡੇ ਬੁਰਜ਼ ਵਿੱਚ ਮਾਤਾ ਗੁਜਰੀ ਤੇ ਛੋਟੇ
ਸਾਹਿਬਜ਼ਾਦਿਆਂ ਦੀ ਹੋਈ ਵਾਰਤਾਲਾਪ ਨੂੰ ਕੁੱਝ
ਸਤਰਾਂ ਵਿੱਚ ਲਿਖਣ ਦਾ ਯਤਨ ਕੀਤਾ ਹੈ ਜੀ।)
ਦਾਦੀ :- ਮਾਂ ਗੁਜਰੀ ਦੋ ਲਾਲ ਪਿਆਰੇ ਠੰਡੇ ਬੁਰਜ਼ ਵਿੱਚ ਕੈਦ ਸੀ ਸਾਰੇ।
ਗੋਦੀ ਵਿੱਚ ਬਿਠਾ ਪੋਤਿਆਂ ਨੂੰ ਘੁੱਟ ਘੁੱਟ ਸੀਨੇ ਲਾਉਂਦੀ ਏ।
ਈਨ ਨਾ ਮੰਨਣੀ ਤੁਸਾਂ ਬੱਚਿਓ ਦਾਦੀ ਮਾਂ ਸਮਝਾਉਂਦੀ ਏ।
ਸਾਹਿਬਜ਼ਾਦੇ:- ਅੱਗੋਂ ਲਾਲਾਂ ਨੇ ਮੁਸਕਾਕੇ ਦਾਦੀ ਮਾਂ ਨੂੰ ਕਿਹਾ ਸੁਣਾ ਕੇ।
ਸਾਡੀ ਚਿੰਤਾ ਕਰੀਂ ਨਾ ਮਾਤਾ ਧਰਮ ਨੂੰ ਦਾਗ ਨਾ ਲਾਵਾਂਗੇ।
ਲੋੜ ਪਈ ਤਾਂ ਧਰਮ ਦੀ ਖਾਤਰ ਹੱਸ ਸਹੀਦੀ ਪਾਂਵਾਗੇ।
ਦਾਦੀ:- ਜਦ ਔਰੰਗੇ ਹਿੰਦੂਆਂ ਉਤੇ ਡਾਢਾ ਜ਼ੁਲਮ ਕਮਾਇਆ ਸੀ
ਨੌਵੇਂ ਸਤਿਗੁਰ ਧਰਮ ਦੀ ਖਾਤਰ ਆਪਣਾ ਸੀਸ ਕਟਾਇਆ ਸੀ
ਦਾਦੇ ਦੀ ਦਿੱਤੀ ਕੁਰਬਾਨੀ ਬੱਚਿਆਂ ਤਾਈਂ ਸੁਣਾਉਂਦੀ ਏ
ਈਨ ਨਾ ਮੰਨਣੀ ਤੁਸਾਂ ਬੱਚਿਓ ਦਾਦੀ ਮਾਂ ਸਮਝਾਉਂਦੀ ਏ।
ਸਾਹਿਬਜ਼ਾਦੇ:- ਹਰ ਪਲ ਚੇਤੇ ਰੱਖਾਂਗੇ ਦਾਦਾ ਜੀ ਦੀ ਕੁਰਬਾਨੀ ਨੂੰ
ਵਾਂਗ ਔਰਗੇ ਨੀਵਾਂ ਕਰਾਂਗੇ ਸੂਬੇਦਾਰ ਅਭਿਮਾਨੀ ਨੂੰ
ਦਾਦਾ ਜੀ ਦੇ ਮਾਰਗ ਉਤੇ ਅਸੀਂ ਵੀ ਚੱਲ ਦਿਖਾਵਾਂਗੇ।
ਲੋੜ ਪਈ ਤਾਂ ਧਰਮ ਦੀ ਖਾਤਰ ਹੱਸ ਸਹੀਦੀ ਪਾਵਾਂਗੇ।
ਦਾਦੀ:- ਬੱਚਿਓ ਬਹੁਤੇ ਲਾਲਚ ਦੇ ਕੇ ਤੁਹਾਨੂੰ ਉਨ੍ਹਾਂ ਮਨਾਉਣਾ ਹੈ
ਧੀਆਂ ਦੇ ਡੋਲੇ ਦੇਕੇ ਵੀ ਤੁਹਾਡਾ ਚਿੱਤ ਭਰਮਾਉਣਾ ਹੈ
ਲਾਲਚ ਦੇ ਨਹੀਂ ਵਸ ਵਿੱਚ ਪੈਣਾ ਇਹੋ ਸਬਕ ਸਿਖਾਉਦੀ ਏ
ਈਨ ਨਾ ਮੰਨਣੀ ਤੁਸਾਂ ਬੱਚਿਓ ਦਾਦੀ ਮਾਂ ਸਮਝਾਉਂਦੀ ਏ
ਸਾਹਿਬਜ਼ਾਦੇ :- ਸੂਬੇ ਦਾ ਕੋਈ ਲਾਲਚ ਦਾਦੀ ਸਾਡਾ ਚਿੱਤ ਡੁਲਾ ਨੀ ਸਕਦਾ
ਲਾਲ ਗੁਰੂ ਗੋਬਿੰਦ ਸਿੰਘ ਦੇ ਐਮ,ਏ ਕੋਈ ਭਰਮਾ ਨੀ ਸਕਦਾ
ਹੱਸ- ਹੱਸ ਸੀਸ ਕਟਾ ਦੇਵਾਗੇਂ ਦਰਦੀ ਨਹੀਂ ਝੁਕਾਵਾਗੇਂ
ਲੋੜ ਪਈ ਤਾਂ ਧਰਮ ਦੀ ਖਾਤਰ ਹੱਸ ਸਹੀਦੀ ਪਾਵਾਂਗੇ।