ਮਾਂ ਨੇ ਮੈਨੂੰ ਜਨਮ ਦਿੱਤਾ

ਇਕ ਮਾਂ ਨੇ ਮੈਨੂੰ ਜਨਮ ਦਿੱਤਾ  

ਦੂਜੀ ਨੇ ਜ਼ਬਾਨ  

ਇਕ ਨੇ ਸਿਖਾਇਆ ਤੁਰਨਾ  

ਦੂਜੀ ਨੇ ਪਰਵਾਜ਼

ਪਹਿਲੀ ਨੇ ਗੋਦੀ ਵਿੱਚ ਲੈ ਕੇ  

ਦੂਜੀ ਵਿੱਚ ਦਿੱਤੀ ਲੋਰੀ  

ਪਹਿਲੀ ਕਲਮ ਸਿਖਾਈ ਫੜਨੀ 

ਦੂਜੀ ਨੇ ਕਲਮ ਹੈ ਤੋਰੀ  

ਪਹਿਲੀ ਨੇ ਅਹਿਸਾਸ ਦਿੱਤੇ  

ਦੂਜੀ ਨੇ ਕੀਤੇ ਬਖਾਨ 

 

ਪਹਿਲੀ ਨੇ ਹਿੱਕ ਨਾਲ ਲਾ ਕੇ ਰੱਖਿਆ  

ਦੂਜੀ ਨੇ ਦਿੱਤੀ ਉਡਾਣ  

ਜਦ ਵੀ ਜੀਵਨ ਵਿੱਚ ਸੁੱਖ ਦੁੱਖ ਆਇਆ  

ਦੋਵਾਂ ਨੇ ਮੇਰਾ ਸਾਥ ਨਿਭਾਇਆ 

  

ਇਕ ਨੇ ਮੇਰੇ ਹੰਝੂ ਪੂੰਝੇ  

ਦੂਜੀ ਨੇ ਹੌਸਲਾ ਵਧਾਇਆ  

ਦੂਜੀ ਤੇ ਪੱਲਿਓਂ ਮੈਂ ਖੱਟੀ  

ਪਹਿਲੀ ਦੀ ਬਣਾਈ ਰੋਟੀ  

ਦੋਵੇਂ ਦਿੱਤਾ ਪਿਆਰ ਹੈ ਮੈਨੂੰ  

ਬਣਾਇਆ ਹੈ ਚੰਗੀ ਇਨਸਾਨ  

ਪਹਿਲੀ ਬਾਪੂ ਨੇ ਪਰਣਾਈ  

ਦੂਜੀ ਮਾਂ ਪੰਜਾਬੀ ਭਾਈ  

📝 ਸੋਧ ਲਈ ਭੇਜੋ