ਮਾਂ ਤੂੰ ਠੰਡੜੀ

ਮਾਂ ਤੂੰ ਠੰਡੜੀ ਮਿੱਠੜੀ ਛਾਂ

ਮਾਂ ਮੈਂ ਵਾਰੀ ਵਾਰੀ ਜਾਂ

ਮਾਂ ਘਣਾ, ਘਣ ਛਾਵਾਂ ਬੂਟਾ

ਮਾਂ ਗੋਦੀ, ਇਕ ਅਰਸ਼ੀਂ ਝੂਟਾ

ਮਾਂ ਵੇਖਾਂ, ਮੈਨੂੰ ਚੰਨ ਚੜ੍ਹਦਾ

ਮਾਂ ਚਾਨਣੀ, ਠਾਰੇ ਹਿਰਦਾ

ਮਾਂ ਵਾਲੇ ਹੋਵਣ ਵਡਭਾਗੀ

ਮਾਂ ਬਿਨਾਂ ਸਭ ਹੁੰਦੇ ਬਾਗੀ

ਮਾਂ ਆਲਣਾ ਥੱਕੇ ਬੱਚਿਆਂ ਦਾ

ਮਾਂ ਝਰਨਾ ਅੱਗੀਂ ਮੱਚਿਆਂ ਦਾ

ਮਾਂ ਮੇਰਾ ਰੱਬ, ਰੱਬ ਮੇਰੀ ਮਾਂ ਵੇ

ਮਾਂ ਬਿਨਾਂ ਦਸ, ਕਿੰਝ ਜੀਵਾਂ ਵੇ?

ਮਾਂ ਤੇਰੀ, ਅਜ ਯਾਦ ਜੋ ਆਈ

‘ਉੱਪਲ’ ਦੀ ਅੱਖ ਨਮ ਹੋ ਆਈ।

📝 ਸੋਧ ਲਈ ਭੇਜੋ