ਕਿਤੇ ਅਗਜ਼ਨੀ ਦੇਖੋ ਹੋ ਰਹੀ
ਕਿਤੇ ਬਰਸਾਤ ਪੱਥਰਾਂ ਦੀ
ਇੱਕ ਹੱਥ ਵਿੱਚ ਤਲਵਾਰ ਹੈ
ਦੂਜੇ ਹੱਥ ਵਿੱਚ ਤ੍ਰਿਸ਼ੂਲ ਹੈ
ਕੀ ਸਿਖਾਇਆ ਦੀਨ ਨੇ
ਐਪਰ, ਕੋਈ ਨਾ ਸਮਝਿਆ
ਜੋ ਮੁੱਦਤਾਂ ਤੋਂ ਭਾਈਚਾਰਾ ਸੀ
ਹੁਣ, ਅੱਖੀਂ ਦੇਖੋ ਰੜਕਦਾ
ਅੱਜ ਪਾਣੀ ਦੀ ਥਾਂ ਖ਼ੂਨ ਕਿਉਂ?
ਇਨਸਾਨ ਪੀਣਾ ਚਾਹ ਰਿਹਾ
ਇੱਜ਼ਤਾਂ ਨੇ ਖੇਰੂੰ ਹੋ ਰਹੀਆਂ
ਅੌਰਤ ਨਿਰੀ ਵਸਤੂ ਬਣੀ
ਇਨਸਾਨ ਦੇ ਹੱਥੋਂ ਹੀ ਨਿੱਤ
ਜੀਵਨ ਦੀ ਬਲੀ ਹੈ ਚੜ੍ਹ ਰਹੀ
ਮਾਨਵ ਵੀ ਦਾਨਵ ਬਣ ਗਿਆ
ਸ਼ੈਤਾਨ, ਬੈਠਾ ਹੱਸ ਰਿਹਾ
ਪ੍ਰਮਾਤਮਾ ਖ਼ਾਮੋਸ਼ ਹੈ
ਪਰ, ਖੇਡ ਤਾਂ ਹੈ ਚੱਲ ਰਹੀ
ਮਾਨਵ ਦਾ ਇਹ ਗਰੂਰ ਹੀ
ਕੁਦਰਤ ਦਾ ਨਾਸ਼ ਹੈ ਕਰ ਰਿਹਾ