ਬੱਚਿਆਂ ਨੂੰ ਹਰ ਖੁੱਸ਼ੀ ਦੇਣ ਲਈ ਪੂਰਾ ਜ਼ੋਰ ਲਗਾਉਦੇਂ ਮਾਪੇ।

ਦਿਨ ਰਾਤ ਨੇ ਮਿਹਨਤ ਕਰਕੇ ਬੱਚਿਆਂ ਲਈ ਕਮਾਉਂਦੇ ਮਾਪੇ

ਪਾਲ ਪੋਸ ਕੇ ਵੱਡੇ ਕਰਦੇ , ਪੜ੍ਹਨ ਸਕੂਲੇ ਪਾਉਂਦੇ ਮਾਪੇ।

ਬੱਚਿਆਂ ਦੇ ਹਰ ਕੰਮ ਕਾਜ ਵਿੱਚ ,ਉਨ੍ਹਾਂ ਦਾ ਹੱਥ ਵਟਾਉਂਦੇ ਮਾਪੇ।

ਚਾਵਾਂ ਲਾਡਾਂ ਨਾਲ ਵਿਆਉਦੇਂ,ਖੂਬ ਨੇ ਸ਼ਗਨ ਮਨਾਉਂਦੇ ਮਾਪੇ।

ਸਾਰਾ ਜੀਵਨ ਨਾਲ ਖੁੱਸ਼ੀ ਦੇ, ਆਪਣੇ ਫਰਜ਼ ਨਿਭਾਉਂਦੇ ਮਾਪੇ।

ਜਦੋਂ ਬੁਢਾਪਾ ਜਾਂਦਾ ਹੈ, ਫੇਰ ਬੋਝ ਕਿਉਂ ਸਮਝੇ ਜਾਂਦੇ ਮਾਪੇ।

ਬਿਰਧ ਆਸ਼ਰਮਾ ਦੇ ਵਿੱਚ ਬਹੁਤੇ,ਪਿਛਲੀ ਉਮਰ ਬਿਤਾਉਦੇਂ ਮਾਪੇ।

ਕੀ ਏਹੀ ਦਿਨ ਵੇਖਣ ਦੇ ਲਈ ,ਬੱਚਿਆਂ ਦੇ ਨਾਜ਼ ਉਠਾਉਂਦੇ ਮਾਪੇ।

ਪੂਰਾ ਜੀਵਨ ਸੁੱਖ ਰਹੇਂ ਵੰਡਦੇਂ ,ਪਿੱਛੋਂ ਬਹੁਤੇ ਦੁੱਖ ਪਾਉਂਦੇ ਮਾਪੇ।

ਐਮ ,ਏ ਉਹ ਹਨੇਰੇ ਵਿੱਚ ਨੇ, ਜਿਨ੍ਹਾਂ ਨੂੰ ਇਹ ਗਿਆਨ ਨਹੀਂ ਹੈ।

ਮਾਪਿਆਂ ਦੀ ਸੇਵਾ ਤੋਂ ਵੱਡਾ , ਹੋਰ ਤੀਰਥ ਕੋਈ ਮਹਾਨ ਨਹੀਂ ਹੈ।

📝 ਸੋਧ ਲਈ ਭੇਜੋ