ਗੁਫ਼ਤਗੂ ਵਧਦੀ ਗਈ
ਜ਼ਿੰਦਗੀ ਮਚਲਦੀ ਰਹੀ
ਤੇ ਏਦਾਂ ਹੀ ਉਮੀਦਾਂ ਦੀ
ਸ਼ਾਮ ਗੁਜ਼ਰਦੀ ਗਈ
ਬਹੁਤ ਦੇਰ ਬਾਅਦ
ਇਕਰਾਰਾਂ ਦੀ ਗੱਲ ਨਾ ਰਹੀ
ਵਿਚਾਰਾਂ ਦੀ ਸ਼ਾਮ ਢਲਦੀ ਰਹੀ
ਤੇ ਏਦਾਂ ਹੀ
ਸੁਪਨਿਆਂ ਦੀ ਕੰਧ ਡਿੱਗਦੀ ਰਹੀ।
ਸ਼ੂਕਦੀ ਹਵਾ ਤੇ ਕਹਿਰ ਦਾ ਤੂਫ਼ਾਨ
ਫੇਰ ਵੀ
ਮੜ੍ਹੀ ਤੇ ਦੀਵਾ ਬਾਲ ਆਇਆ ਸਾਂ
ਤੇ ਭਟਕ ਰਿਹਾ ਹਾਂ ਅਜ ਤੱਕ