ਮੈਂ ਮੈਂ ਮੈਂ ਕਰਦਾ

ਮੈਂ ਮੈਂ ਮੈਂ ਕਰਦਾ ਰਹਿੰਦਾ।

ਢਿੱਡ ਹਊਂ ਨਾਲ਼ ਭਰਦਾ ਰਹਿੰਦਾ।

ਤਕੜਿਆਂ ਅੱਗੇ ਨਿੰਵ ਨਿੰਵ ਜਾਵੇ

ਕਮਜ਼ੋਰਾਂ ‘ਤੇ ਵਰਦਾ ਰਹਿੰਦਾ।

ਬਸ ਮੇਰਾ ਮੇਰਾ, ਕੁੱਝ ਨਹੀਂ ਤੇਰਾ,

ਰੱਬ ਨੂੰ ਟਿੱਚਰਾਂ ਕਰਦਾ ਰਹਿੰਦਾ।

ਖ਼ੁਦ ਲੋਚਦਾ ਖੁਸ਼ੀਆਂ ਖੇੜੇ,

ਹੋਰਾਂ ਨੂੰ ਤੰਗ ਕਰਦਾ ਰਹਿੰਦਾ।

ਮੌਤ ਨੂੰ ਬੰਦਾ ਭੁੱਲ ਜਾਂਦੇ ਏ,

ਸਵੈਚ ਮਰਨੇ ਤੋਂ ਡਰਦਾ ਰਹਿੰਦਾ।

📝 ਸੋਧ ਲਈ ਭੇਜੋ