ਮੈਂ ਮੁਸ਼ਤਾਕ ਦੀਦਾਰ ਦੀ

"ਘੁੰਘਟ ਓਹਲੇ ਨਾ ਲੁੱਕ ਸੋਹਣਿਆਂ,

ਮੈਂ ਮੁਸ਼ਤਾਕ ਦੀਦਾਰ ਦੀ ਹਾਂ

ਜਾਨੀ ਬਾਝ ਦੀਵਾਨੀ ਹੋਈ, ਟੋਕਾਂ ਕਰਦੇ ਲੋਕ ਸਭੋਈ,

ਜੇ ਕਰ ਯਾਰ ਕਰੇ ਦਿਲਜੋਈ, ਮੈਂ ਤਾਂ ਫਰਿਆਦ ਪੁਕਾਰਦੀ ਹਾਂ

ਮੈਂ ਮੁਸ਼ਤਾਕ ਦੀਦਾਰ ਦੀ ਹਾਂ

ਮੁਫ਼ਤ ਵਿਕਾਂਦੀ ਜਾਂਦੀ ਬਾਂਦੀ, ਮਿਲ ਮਾਹੀਆ ਜਿੰਦ ਐਂਵੇਂ ਜਾਂਦੀ,

ਇਕਦਮ ਹਿਜਰ ਨਹੀਂ ਮੈਂ ਸਹਿੰਦੀ, ਮੈਂ ਬੁਲਬੁਲ ਇਸ ਗੁਲਜ਼ਾਰ ਦੀ ਹਾਂ

ਮੈਂ ਮੁਸ਼ਤਾਕ ਦੀਦਾਰ ਦੀ ਹਾਂ ।"