ਤੇਰੀਆਂ ਅੱਖਾਂ ਦਾ ਸੁੰਨਾਪਣ
ਤੇਰਾ ਪਾਸਾ ਵੱਟ ਕੇ ਲੰਘ ਜਾਣਾ
ਹਾਵ ਭਾਵ ਰਹਿਤ ਚਿਹਰਾ
ਹਲਕੀ ਜਿਹੀ ਸੋਜ਼ਿਸ਼
ਜਿਵੇਂ
ਸਦੀ ਦਾ ਉਨੀਂਦਾ ਹੋਵੇ
ਸਮਝਦੀ ਆਂ ਤੂੰ
ਕਹਿਣਾ ਹੈ
ਬਹੁਤ ਕੁਛ
ਪਰ ਕਹਿ ਨਹੀਂ ਸਕਦਾ।
ਤੇਰੀ ਹਾਲਤ
ਕੌਣ ਸਮਝ ਸਕਦਾਨ
ਮੇਰੇ ਤੋਂ ਸਿਵਾ
ਖੁਸ਼ ਰਹਿ
ਕਿਹੜਾ ਸਦਾ ਜੀਣਾ
ਮੈ ਤੇਰੇ ਨਾਲ ਹਾਂ ਹਮੇਸ਼ਾ
ਤੇਰੇ ਅੰਤਰ ਮਨ ਵਿੱਚ
ਦੇਵਾਂਗੀ
ਤੇਰਾ ਸਾਥ
ਤੂੰ ਇਕੱਲਾ ਨਹੀਂ
ਮੈ ਨਾਲ ਹਾਂ ਤੇਰੇ
ਸਦਾ