ਮੈਂ, ਤੂੰ ਅਤੇ ਸੋਚ

ਮੈਂ, ਤੂੰ ਅਤੇ ਸੋਚ 

ਜ਼ਿੰਦਗੀ ਬੜੀ ਖੁਸ਼ਨੁਮਾ ਸੀ ਜਦੋਂ ਮੈਂ ਸੀ  

ਸਭ ਕੁਛ ਮੇਰੇ ਮੁਤਾਬਿਕ ਸੀ  

ਜ਼ਿੰਦਗੀ ਹੋਰ ਵੀ ਖੁਸ਼ਨੁਮਾ ਹੋ ਗਈ ਜਦੋਂ ਤੂੰ ਆਇਆ 

 ਹੁਣ ਸਭ ਤੇਰੇ ਮੁਤਾਬਿਕ ਸੀ  

ਫੇਰ ਸੋਚ ਆਈ  

ਮੈਨੂੰ ਲੱਗਿਆ ਸਭ ਤੇਰੇ  ਮੁਤਾਬਿਕ ਕਿਉਂ 

ਤੈਨੂੰ ਜਾਪਿਆ ਇਹਦੀ ਮਰਜ਼ੀ ਦਾ ਇਹ ਸਭ ਕੁਝ ਕਿਉਂ ਹੁੰਦਾ ਹੈ

ਫਿਰ ਤੂੰ ਤੇ ਮੈਂ ਉਲਝ ਗਏ  

ਮਹਿਸੂਸ ਕਰਨ ਦੀ ਜਗ੍ਹਾ ਸੋਚਣ ਲੱਗ ਗਏ  

ਸੋਚਾਂ ਨੇ ਹਰ ਗੱਲ ਨੂੰ ਬਹੁਤ ਵਧਾ ਦਿੱਤਾ  

ਸੋਚ ਸੋਚ ਕੇ ਫ਼ਾਸਲੇ ਵਧ ਗਏ  

ਹੁਣ ਤੂੰ ਮੇਰੇ ਮੁਤਾਬਕ ਨਹੀਂ ਚੱਲਣਾ ਚਾਹੁੰਦਾ ਸੀ  

ਮੈਂ ਤੇਰੇ ਮੁਤਾਬਿਕ ਨਹੀਂ ਰਹਿਣਾ ਚਾਹੁੰਦੀ ਸੀ  

ਆਪਾਂ ਅਲੱਗ ਹੋ ਗਏ  

ਸੋਚ ਦੀ ਮਰਜ਼ੀ ਚੱਲ  ਗਈ

📝 ਸੋਧ ਲਈ ਭੇਜੋ