ਮੰਨਿਆ ਮੈਂ ਤੇਰੀ
ਧੀ ਨਹੀਂ
ਭੈਣ ਨਹੀਂ
ਸਾਕ ਸਬੰਧੀਆਂ ਚੋਂ ਨਹੀਂ
ਮਿੱਤਰ ਨਹੀਂ
ਪਰ ਔਰਤ ਹਾਂ
ਮੇਰੇ ਸਰੀਰ ਦੀ ਬਣਤਰ
ਉਨ੍ਹਾਂ ਔਰਤਾਂ ਵਰਗੀ ਹੀ ਹੈ
ਜੋ ਤੇਰੇ ਘਰ ਵਿਚ ਮੌਜੂਦ
ਤੇਰੀਆਂ ਆਪਣੀਆਂ
ਜਿਨ੍ਹਾਂ ਪ੍ਰਤੀ ਤੇਰੇ ਮਨ ਵਿੱਚ ਇੱਜ਼ਤ
ਜਿਨ੍ਹਾਂ ਦੀ ਸੁਰੱਖਿਆ ਲਈ ਤੂੰ ਹਮੇਸ਼ਾ ਫਿਕਰਮੰਦ
ਫਿਰ ਮੇਰੇ ਵੱਲ
ਮੈਲੀਆਂ ਨਿਗਾਹਾਂ ਨਾਲ ਨਾ ਦੇਖ