ਮੈਂ ਚਨਾਬ ਬੋਲਦਾ ਹਾਂ

ਮੈਂ ਚਨਾਬ ਬੋਲਦਾ ਹਾਂ 

ਅੱਧਾ ਏਧਰੋਂ ਅੱਧਾ ਓਧਰੋਂ

ਪੰਜਾਬ ਬੋਲਦਾ ਹਾਂ

ਤਵਾਰੀਖ਼ ਗਵਾਹ ਹੈ

ਜਦੋਂ ਵੀ ਕਿਤਾਬ ਖੋਲ੍ਹਦਾ ਹਾਂ

ਖੂਨ ਨਾਲ ਲਥ-ਪਥ 

ਹਰ ਵਰਕ ਮੋੜਦਾ ਹਾਂ 

ਬਾਰੂਦ ਏਧਰੋਂ ਚੱਲੇ ਜਾਂ

ਓਧਰੋਂ ਚੱਲੇ

ਮੈਂ ਅੱਧਾ ਇਧਰੋਂ

ਅੱਧਾ ਓਧਰੋਂ ਡੋਲਦਾ ਹਾਂ

ਮੈਂ ਹਾਮੀ ਹਾਂ ਮੁਹੱਬਤਾਂ ਦਾ 

ਇਸ਼ਕ ਦੇ ਗੀਤ ਟੋਲਦਾ ਹਾਂ

ਵਿਛੋੜੇ ਦੀ ਸਲ੍ਹ ਕਾਲਜਾ 

ਦੋ ਥਾਈਂ ਚੀਰ ਸੁੱਟਿਆ 

ਅੱਧਾ ਏਧਰੋਂ ਅੱਧਾ ਓਧਰੋਂ 

ਅੰਗਿਆਰ ਫੋਲਦਾ ਹਾਂ

ਮੈਂ ਚਨਾਬ ਬੋਲਦਾ ਹਾਂ

ਅੱਧਾ ਇਧਰੋਂ ਅੱਧਾ ਓਧਰੋਂ 

ਪੰਜਾਬ ਬੋਲਦਾ ਹਾਂ

📝 ਸੋਧ ਲਈ ਭੇਜੋ