ਮੈਂ ਧਰਤੀ ਦੁਖਿਆਰੀ

ਮੈਂ ਧਰਤੀ ਦੁਖਿਆਰੀ ਵੇ ਬੰਦਿਆ

ਮੈਂਡਾ ਵੀ ਕੁਝ ਖ਼ਿਆਲ ਵੇ 

ਇਕ ਕਿਣਕਾ ਜੇ ਅੱਖੀਆਂ ਨੂੰ ਚੁੰਮੇ 

ਰੋ ਰੋ ਹੋਏਂ ਬੇਹਾਲ ਵੇ

ਇਕ ਕਿਣਕਾ ਤੈਂਡੀ ਸੇਜ ਵਿਛਾਵਾਂ

ਨੀਂਦ ਬਣੇ ਭਿਆਲ ਵੇ

ਇਕ ਕਿਣਕਾ ਤੈਂਡੇ ਸ਼ਰਬਤ ਘੋਲਾਂ

ਸਭ ਕੁਝ ਦਏਂ ਉਗਾਲ ਵੇ

ਕੀਕਣ ਜਰਨ ਭਲਾ ਬੁਲ੍ਹ ਮੈਂਡੇ 

ਰਤ ਤੈਂਡੀ ਦੇ ਖਾਲ ਵੇ ?

ਮੈਂ ਧਰਤੀ ਦੁਖਿਆਰੀ ਵੇ ਬੰਦਿਆ 

ਮੈਂਡਾ ਵੀ ਕੁਝ ਖ਼ਿਆਲ ਵੇ

📝 ਸੋਧ ਲਈ ਭੇਜੋ