ਮੈਂ ਫਿਰ ਆਸ਼ਿਕ ਬਣਦਾ ਜਾਨਾਂ
ਰਾਖ਼ ਆਪਣੀ ਛਣਦਾ ਜਾਨਾਂ
ਪਾਗਲਪਣ ਤੇ ਵੇਖੋ ਮੇਰਾ
ਮਰਕੇ ਮਰਨ ਲਈ ਮਰਦਾ ਜਾਨਾਂ
ਅੱਖ ਕਿਸੇ ਦੀ, ਹਾਸਾ ਕਿਸੇ ਦਾ
ਖੱਬਾ, ਸੱਜਾ, ਪਾਸਾ ਕਿਸੇ ਦਾ
ਐਡੀ ਲੋਭੀ ਨਜ਼ਰ ਹੋਈ ਏ
ਤੌਬਾ ਤੌਬਾ ਕਰਦਾ ਜਾਨਾਂ
ਹੋਠਾਂ ਚੋਂ ਕੇਹਾ ਜ਼ਾਮ ਹੈ ਪੀਤਾ
ਬਦਨਾਮ ਆਪੇ ਨਾਮ ਹੈ ਕੀਤਾ
ਚੱਲ ਹੋਇਆ ਤੇ ਹੋਇਆ ਸੂ
ਕਲੇਜੇ ਲੱਗ ਮੈਂ ਠਰਦਾ ਜਾਨਾਂ
ਇਹ ਜੇ ਮੇਰੀ ਹਵਸ ਜਾਪਦੀ
ਆਹ ਫੜ੍ਹ ਚੁੰਨੀ, ਓੜ ਆਪਦੀ
ਤੂੰ ਜੇ ਕੋਈ ਹੁੰਗਾਰਾ ਦਿੱਤਾ
ਤਾਹੀਓਂ ਘੁੱਟ ਸਾਹਵਾਂ ਦੇ ਭਰਦਾ ਜਾਨਾਂ
ਮੈਂ ਫਿਰ ਆਸ਼ਿਕ ਬਣਦਾ ਜਾਨਾਂ
ਰਾਖ਼ ਆਪਣੀ ਛਣਦਾ ਜਾਨਾਂ
ਪਾਗਲਪਣ ਤੇ ਵੇਖੋ ਮੇਰਾ
ਮਰਕੇ ਮਰਨ ਲਈ ਮਰਦਾ ਜਾਨਾਂ।