ਮੈਂ ਇੱਕ ਸ਼ਾਂਤ ਨਦੀ

ਮੈਂ ਇੱਕ ਸ਼ਾਂਤ ਨਦੀ  

ਜੋ ਆਪਣੀ ਮੌਜ ਵਿੱਚ ਵਹਿੰਦੀ  

ਤੁਸੀਂ ਪੱਥਰ ਸੁੱਟਦੇ ਹੋ  

ਛਪਾਕ ਦੀ ਆਵਾਜ਼ 

 ਥੋੜ੍ਹਾ ਜਿਹਾ ਪਾਣੀ ਉੱਪਰ ਉੱਠਦਾ  

ਮੈਂ ਅਡੋਲ  

  ਸ਼ਾਂਤ 

  ਤੁਸੀਂ ਇੰਜ ਹੀ ਪੱਥਰ ਸਿੱਟੋਗੇ

ਮੇਰਾ ਰੂਪ ਬਦਲੇਗਾ 

ਆਪਣੀ ਜੱਦ ਵਿੱਚ ਆਉਂਦੀ ਹਰ ਚੀਜ਼ ਨੂੰ ਵਹਾ ਲੈ ਜਾਵਾਂਗੀ

📝 ਸੋਧ ਲਈ ਭੇਜੋ