ਮੈਂ ਜਨਮਾਂ ਤੋਂ ਸ਼ੁਭ ਕਰਮਾਂ ਦਾ

ਮੈਂ ਜਨਮਾਂ ਤੋਂ ਸ਼ੁਭ ਕਰਮਾਂ ਦਾ ਆਦੀ,

ਮੇਰਾ ਫਰਜ਼ ਹਰ ਥਾਂ 'ਤੇ ਵੰਡਣਾ ਆਜ਼ਾਦੀ,

ਜੀਵੋ ਅਤੇ ਜੀਣ ਦੇਵੋ ਦਾ ਨਾਅਰਾ,

ਮੈਂ ਲਿਖਕੇ ਮਿਜ਼ਾਈਲਾਂ 'ਤੇ ਥਾਂ-ਥਾਂ 'ਤੇ ਘਲਦਾ,

ਮੈਂ ਲੋਕਾਂ ਦੇ ਹੱਕਾ ਦੀ ਰਾਖੀ ਦਾ ਵਾਰਿਸ,

ਥਾਂ-ਥਾਂ 'ਤੇ ਬੰਬਾਂ ਦੇ ਪਹਿਰੇ ਬਿਠਾਉਂਦਾ,

ਮੇਰਾ ਸ਼ੌਕ ਲਾਸ਼ਾਂ ਦੀ ਮੰਡੀ ਸਜਾਉਣਾ,

ਤੇ ਸਿਰਤਾਜ ਮਹਾਂ ਤਾਜਰਾਂ ਦਾ ਕਹਾਉਣਾ,

ਇਹ ਅੱਲਾਹ ਦੀ ਮਰਜ਼ੀ, ਖੁਦਾ ਦਾ ਹੈ ਭਾਣਾ,

ਸਲੀਬਾਂ ਤੁਹਾਡੇ ਹੀ ਅੰਗ ਸੰਗ ਹੈ ਰਹਿਣਾ,

ਤਿਰਸ਼ੂਲਾਂ, ਖੰਜਰਾਂ ਤੇ ਤੇਗਾਂ ਦੀ ਤੇਹ ਨੂੰ,

ਆਖਰ ਤੁਹਾਡੇ ਲਹੂ ਨੇ ਬੁਝਾਉਣਾ,

ਮੈਂ ਮਿਜ਼ਾਈਲਾਂ, ਐਟਮ, ਤਬਾਹੀ ਦਿਆਂਗਾਂ,

ਚੁੱਕਣਾ ਤੁਸੀਂ ਹੀ ਹੈ ਮਲਬਾ ਘਰਾਂ ਦਾ,

ਪਿੱਠਾਂ ਤੇ ਸਾਡੇ ਜੋ ਇਤਿਹਾਸ ਲਿਖਿਆ,

ਜ਼ਰਾ ਪੜ੍ਹਕੇ ਦੇਖੋ ਕੇ ਹਰ ਸਤਰ ਦੱਸੇ,

ਤੁਸੀ ਸਮਝਦੇ ਹੋ ਜਦੋਂ ਸਿਰ ਸਿਰਾਂ ਨੂੰ,

ਅਸੀ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ,

ਤੁਸੀ ਖੁਦ ਜ਼ਾਹਿਰ ਕਰੋ ਕਿ ਤੁਸਾਂ ਲਈ,

ਲਾਸ਼ਾਂ ਨੇ ਗੀਟੇ, ਤੇ ਗੀਟੇ ਖੁਦਾ ਨੇ,

ਅਸੀ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ,

ਤੁਸੀ ਕਾਤਲਾਂ ਨੂੰ ਮਹਾਂ ਨਾਇਕ ਕਹਿ ਕੇ,

ਆਪਣੇ ਸਿਰਾਂ ਤੇ ਬਿਠਾਉਂਦੇ ਰਹੇ ਹੋ,

ਅਸੀ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ

📝 ਸੋਧ ਲਈ ਭੇਜੋ