ਮੈਂ ਜਾਣਦਾਂ ਉਨ੍ਹਾਂ ਨੂੰ

ਮੈਂ ਜਾਣਦਾਂ ਉਨ੍ਹਾਂ ਨੂੰ, ਕਿਵੇਂ ਲੋੜ ਪਈ ਤੋਂ ਉਹ

ਪਿਘਲੇ ਮੌਸਮਾਂ ਤਕ ਨੂੰ ਵੀ

ਸਾਡੇ ਸਿਰ 'ਤੇ ਹਥਿਆਰਾਂ ਵਾਂਗ ਤਾਣ ਲੈਂਦੇ ਹਨ

ਮੈਂ ਜਾਣਦਾਂ ਉਨ੍ਹਾਂ ਨੂੰ

ਕੀਕਣ ਲੈਰੀਆਂ ਸੋਚਾਂ ਨੂੰ ਘੇਰਾ ਪਾਉਣ ਲਈ

ਹਜ਼ਾਰਾਂ ਰਾਹਾਂ ਥਾਣੀ ਆਉਂਦੇ ਹਨ

ਉਨ੍ਹਾਂ ਨੂੰ ਜਾਚ ਹੈ,

ਸਾਡੇ ਹੀ ਜਿਸਮਾਂ ਨੂੰ

ਸਾਡੇ ਵਿਰੁਧ ਵਰਤਣ ਦੀ

📝 ਸੋਧ ਲਈ ਭੇਜੋ