ਮੈਂ ਜੱਟੀ ਦੇਸ ਪੰਜਾਬ ਦੀ, ਮੈਨੂੰ ਜਾਣੇ ਕੁੱਲ ਜਹਾਨ ।
ਮੇਰੇ ਮੱਥੇ ਟਿੱਕਾ ਵੇਖ ਕੇ, ਪਏ ਚੰਦ ਸੂਰਜ ਸ਼ਰਮਾਣ ।
ਮੈਨੂੰ ਬਾਗ਼ੀਂ ਭੌਰੇ ਵੇਖ ਕੇ, ਫੁੱਲਾਂ ਨੂੰ ਭੁੱਲ ਜਾਣ ।
ਮੈਨੂੰ ਮੈਲੀ ਨਿਗ੍ਹਾ ਨਾ ਵੇਖ ਤੂੰ, ਮੇਰੀ ਕੰਜ ਕਵਾਰੀ ਸ਼ਾਨ ।
ਤੂੰ ਜੱਟੀ ਦੇਸ ਪੰਜਾਬ ਦੀ, ਮੈਂ ਜੱਟ ਪੰਜਾਬੀ ਸ਼ੇਰ ।
ਮੇਰਾ ਹੁਸਨ ਜਵਾਨੀ ਡਲ੍ਹਕਦਾ, ਜਿਉਂ ਸੂਰਜ ਚੜ੍ਹੇ ਉਸ਼ੇਰ ।
ਮੈਂ ਪਿੜ ਤੇ ਰਣ ਦਾ ਸੂਰਮਾ, ਮੈਨੂੰ ਕਹਿਣ ਜੁਆਨ ਦਲੇਰ ।
ਉੱਥੇ ਹੂੰਝਾ ਫਿਰ ਜਾਏ ਗੋਰੀਏ, ਜਿੱਥੇ ਦੇਵਾਂ ਡਾਂਗ ਉਲੇਰ ।