ਮੈਂ ਜਦੋਂ ਵੀ ਮਾਲਕ ਦੀ
ਬਣਾਈ ਹੋਈ ਕੁਦਰਤ
ਨੂੰ ਵੇਖਦਾ ਹਾਂ,
ਮਨ ਸੀਤਲ ਹੋ ਜਾਂਦੈ ਤੇ
ਕੁਦਰਤ ਦੇ ਨਜ਼ਾਰਿਆਂ ਨੂੰ
ਲਿਖਣ ਦੀ ਚਾਹਤ ਮਨ ਦੇ
ਖਿਆਲਾਂ ਵਿੱਚ ਖੋ ਜਾਂਦਾ ਹਾਂ
ਤੇ ਕਹਿੰਦਾ ਹਾਂ ਤੇਰੇ ਤੋਂ ਬਲਿਹਾਰੇ
ਇਹ ਕੁਦਰਤ ਰਚਾਉਣ ਵਾਲਿਆ
ਕਿੱਧਰੇ ਸੂਰਜ, ਚੰਦ ,ਗ੍ਰਹਿ ਤਾਰੇ
ਰੁੱਖ, ਜੀਵ, ਪਸ਼ੂ ,ਪੰਛੀ, ਤੇ ਵੰਨ
ਸਵੰਨੀਆਂ ਰੁੱਤਾਂ ਬਣਾਉਣ ਵਾਲਿਆ
ਉੱਡਦੇ ਪੰਛੀਆਂ ਨੂੰ ਮੂੰਹ
ਉਤਾਂਹ ਕਰ ਅੰਬਰ ਵੱਲ
ਵੇਖ ਖੁਸ਼ ਹੁੰਦਾ ਹੋਇਆ
ਮਨ ਚ ਕਈ ਖ਼ਾਬ ਬੁਣ ਰਿਹਾ ਹਾਂ
ਕੁਦਰਤ ਦੇ ਸੋਹਲੇ ਗਾਉਂਦਾ ਗਾਉਂਦਾ
ਖੂਬ ਆਨੰਦ ਉਠਾ ਰਿਹਾਂ ਹਾਂ
ਉਹਨੇ ਕਿਦਾਂ ਕਿੱਥੇ ਰੱਖਣਾ ਉਹ
ਚੰਗੀ ਤਰਾਂ ਜਾਣਦਾ ਆ
ਮੈਂ ਵੀ ਉਹਦੇ ਭਾਣੇ ਵਿੱਚ
ਕੁਦਰਤ ਦੇ ਅਨੰਦ ਮਾਣਦਾ ਹਾਂ
ਕੁਦਰਤਿ ਕਵਣ ਕਹਾ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥੧੭॥
ਮੇਰੀ ਕੀ ਤਾਕਤ ਹੈ ਕਿ ਕਰਤਾਰ ਦੀ
ਕੁਦਰਤਿ ਦੀ ਵਿਚਾਰ ਕਰ ਸਕਾਂ?
(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ
ਇਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ ਹਾਂ।