ਯੁੱਗ-ਯੁੱਗ ਜਿਊਂਦੀ ਰਹੇ ਤੂੰ ਅੰਮੜ੍ਹੀ ਜਾਈਏ ਨੀ॥
ਤੂੰ ਸਦਾ ਮੁਹੱਬਤਾਂ ਮਾਣੇਂ ਹਰ-ਦਮ ਚਾਹੀਏ ਨੀ॥
ਹਾਏ ਤੇਰੇ ਨਾਲੋ ਵੱਧਕੇ ਕਿਹੜਾ ਪਿਆਰ ਕਰੇ,
ਤੂੰ ਸਭ ਤੋਂ ਲੱਕੀ ਨੰਬਰ ਕਿਸਮਤ ਮੇਰੀ ਦਾ॥
ਲੱਖ ਵਾਰੀ ਵੀ ਚਾਹ ਕੇ ਨਈਉਂ ਮੋੜ ਹੋਣਾ,
ਮੈਂ ਕਰਜ਼ਦਾਰ ਹਾਂ ਭੈਣੇ ਰੱਖੜੀ ਤੇਰੀ ਦਾ॥
ਤੂੰ ਮੋਂਹ ਦੀਆਂ ਤੰਦਾਂ ਭੇਜੀਆਂ ਨੇ ਜੋ ਚਿੱਠੀ ਚ,
ਮੈਂ ਅੱਜ ਵੀ ਚੁੰਮਕੇ ਨਾਲ ਗੁੱਟ ਦੇ ਬੰਨ੍ਹੀਆਂ ਨੇ॥
ਮੈ ਬੇਸ਼ੱਕ ਭੈਣੇ ਵੱਸਦਾ ਵਿੱਚ ਕਨੇਡਾ ਦੇ,
ਪਰ ਦਿਲ ਦੇ ਨੇੜੇ ਉਹ ਯਾਦਾਂ ਦੀਆਂ ਕੰਨੀਆਂ ਨੇ॥
ਹਾਏ ਸਦਾ ਸਲਾਮਤ ਰੱਖੇ ਅੱਲ੍ਹਾ ਪਾਕਿ ਤੈਨੂੰ,
ਤੂੰ ਸਦਾ ਹੀ ਮਾਣ ਵਧਾਇਆ ਸੱਤੇ ਸ਼ਾਇਰੀ ਦਾ॥
ਲੱਖ ਵਾਰੀ ਵੀ ਚਾਹ ਕੇ ਨਈਉਂ ਮੋੜ ਹੋਣਾ,
ਮੈਂ ਕਰਜ਼ਦਾਰ ਹਾਂ ਭੈਣੇ ਰੱਖੜੀ ਤੇਰੀ ਦਾ॥
ਉਹ ਲੜ੍ਹ ਵੀ ਪੈਂਦੀ ਬੇਸ਼ੱਕ ਥੋੜ੍ਹੀ ਝੱਲੀ ਜਿਹੀ,
ਪਰ ਮਾਂ ਵਾਗੂੰ ਸਾਹ ਸਾਹਾਂ ਦੇ ਵਿੱਚ ਭਰਦੀ ਏ॥
ਉਹ ਨਿੱਤ ਦੁਆਵਾਂ ਮੰਗੇ ਰੱਬ ਤੋਂ ਮੇਰੇ ਲਈ,
ਮੈਂ ਕੀ ਦੱਸਾਂ ਮੇਰਾ ਕਮਲੀ ਕਿੰਨਾ ਕਰਦੀ ਏ॥
ਇਸ ਧਾਗੇ ਨੇ ਹੀ ਗੰਢਿਆ ਕਦਰਾਂ ਕੀਮਤਾਂ ਨੂੰ,
ਦਿਲ ਕਰਦਾ ਭਰਦਾਂ ਪੰਨਾ-ਪੰਨਾ ਡਾਇਰੀ ਦਾ॥
ਲੱਖ ਵਾਰੀ ਵੀ ਚਾਹ ਕੇ ਨਈਉਂ ਮੋੜ ਹੋਣਾ,
ਮੈਂ ਕਰਜ਼ਦਾਰ ਹਾਂ ਭੈਣੇ ਰੱਖੜੀ ਤੇਰੀ ਦਾ॥
ਉਹ ਬਾਪੂ ਤੋਂ ਮੇਰੇ ਬਦਲੇ ਝਿੜਕਾਂ ਖਾਂਦੀ ਰਹੀ,
ਹਾਏ ਮੇਰਾ ਕਰਕੇ ਬਾਪੂ ਨਾ ਲੜ ਪੈਦੀ ਸੀ॥
ਮੈਂ ਜਦ ਵੀ ਥੋੜ੍ਹਾ ਅੱਖੀਂਓ ਓਹਲੇ ਹੋ ਜਾਣਾ,
ਉਹ ਸ਼ੁਦੈਣ ਜਿਹੀ ਹੋਕਾ ਜਿਹਾ ਭਰ ਲੈਦੀ ਸੀ॥
ਦਿਲ ਨਈ ਲੱਗਦਾ ਵੀਰਾ ਮਿਲਜਾ ਇੱਕ ਵਾਰੀ,
ਉਹ ਰਾਹ ਉਡੀਕਦੀ ਰਹਿੰਦੀ ਸਮੇਂ ਸੁਨਹਿਰੀ ਦਾ॥
ਲੱਖ ਵਾਰੀ ਵੀ ਚਾਹ ਕੇ ਨਈਉਂ ਮੋੜ ਹੋਣਾ,
ਮੈਂ ਕਰਜ਼ਦਾਰ ਹਾਂ ਭੈਣੇ ਰੱਖੜੀ ਤੇਰੀ ਦਾ॥