ਮੈਂ ਕਿੱਨੀ ਵਾਰੀ ਭਾਲੇ

ਮੈਂ ਕਿੱਨੀ ਵਾਰੀ ਭਾਲੇ,

ਮੈਂ ਭਾਲੇ ਕਿੱਨੀ ਵਾਰ,

ਭੁੱਲ ਭਲਾਈਆਂ ਵਾਲੇ

ਕੋਈ ਰਸਤੇ ਗੁੰਝਲਦਾਰ;

ਸ਼ੈਦ ਕਿਤੇ ਫਸ ਜਾਵਾਂ,

ਕਿਸੇ ਤਾਣੀ ਅੰਦਰ ਗੁੰਮਾਂ,

ਦੂਰ ਕਿਤੇ ਧਸ ਜਾਵਾਂ

ਅਰ ਮੁੜ ਕੇ ਫੇਰ ਘੁੰਮਾਂ।

ਕੀ ਕਰੀਏ ਖੁਲ੍ਹ ਜਾਂਦੇ

ਫਿਰ ਗੁੰਝਲ ਵਾਲੇ ਫਸਤੇ,

ਅਰ ਮੁੜ ਕੇ ਨਜ਼ਰੀਂ ਆਂਦੇ

ਕੋਈ ਦੇਖੇ ਭਾਲੇ ਰਸਤੇ।

📝 ਸੋਧ ਲਈ ਭੇਜੋ