ਮੈਂ ਲਿਖ ਰਿਹਾਂ ਹਾਂ ਇਨ੍ਹਾਂ

ਮੈਂ ਲਿਖ ਰਿਹਾਂ ਹਾਂ ਇਨ੍ਹਾਂ ਤੇ ਕਿਤਾਬ ਪੜ੍ਹਦਾ ਜਾ। 

ਤੂੰ ਅਪਣੇ ਦੌਰ ਦੇ ਸਾਰੇ ਅਜ਼ਾਬ ਪੜ੍ਹਦਾ ਜਾ।

ਮੈਂ ਪੜ੍ਹ ਲਏ ਤਿਰੇ ਚਿਹਰੇ 'ਤੇ ਨਕਸ਼ ਸਾਰੇ ਸਵਾਲ, 

ਜੋ ਮੇਰੇ ਚਿਹਰੇ 'ਤੇ ਲਿਖਿਐ ਜਵਾਬ ਪੜ੍ਹਦਾ ਜਾ।

ਨਵੀਂ ਉਮੰਗ, ਨਵੇਂ ਹੌਸਲੇ, ਨਵੀਂ ਚਾਹਤ, 

ਬਦਲਦੀ ਰੁੱਤ ਦੇ ਰੰਗੀਨ ਖ਼ੂਬ ਪੜ੍ਹਦਾ ਜਾ।

ਮਿਰੇ ਸਫ਼ਰ ਦੀ ਕਹਾਣੀ ਹੈ ਵੱਖਰੀ ਸਭ ਤੋਂ, 

ਤੂੰ ਮੇਰਾ ਸ਼ੌਕ ਮੇਰਾ ਇਜ਼ਤਿਰਾਬ ਪੜ੍ਹਦਾ ਜਾ।

ਨਾ ਏਸ ਵਿਚ ਕੋਈ ਉਲਝਣ ਨਾ ਫ਼ਰਕ ਹੈ ਕੋਈ, 

ਹੈ ਸਾਫ਼ ਮੇਰੇ ਅਮਲ ਦਾ ਹਿਸਾਬ ਪੜ੍ਹਦਾ ਜਾ।

ਫ਼ਿਰਾਕ ਵਸਲ ਦਾ ਪਲ-ਪਲ ਹੈ ਜ਼ਹਿਨ ਵਿਚ ਮਹਿਫ਼ੂਜ਼, 

ਤੂੰ ਜਾਂਦਾ ਜਾਂਦਾ ਪਲਾਂ ਦਾ ਹਿਸਾਬ ਪੜ੍ਹਦਾ ਜਾ।

📝 ਸੋਧ ਲਈ ਭੇਜੋ