ਮੈਂ ਸ਼ਰਬਤੀ ਘਾਟ ਦਾ

ਮੈਂ ਸ਼ਰਬਤੀ ਘਾਟ ਦਾ ਮਿੱਠਾ ਪਾਣੀ

ਮੈਂ ਮਿਲਿਆ ਨਿੰਮ ਦਾ ਕੌੜਾ ਬੂਟਾ।

ਮੰਗੀ ਸੀ ਆਡੀ ਝੂੱਟਣ ਲਈ

ਮੈਂ ਮਿਲਿਆ ਜੁਗਾੜ ਮਾਰੂਤਾ।

ਸੋਚਿਆ ਸੀ ਸਕਾਚ ਪੀਆਂਗੇ

ਸਾਕੀ ਭਰਿਆ ਦੇਸੀ ਫਰੂਟਾ।

ਉਮੰਗ ਪਾਲੀ ਸੀ ਉੜਨ ਅਕਾਸ਼ੀਂ

ਪਿੰਜਰੇ ਵਿੱਚ ਫੱਸ ਗਿਆਂ ਕਸੂਤਾ।

ਵਿੱਚ ਜੰਗਲ ਦੇ ਅੱਗ ਫੈਲ ਗਈ

ਫਿਰ ਵੀ ਬਚਿਆ, ਹਰਿਆ ਬੂਟਾ

ਰਿੜਕ ਸਮੁੰਦਰ ਕਿਸੇ ਅੰਮ੍ਰਿਤ ਪੀਤਾ

ਜ਼ਹਿਰ ਦਾ ਕੋਈ ਮਾਰ ਗਿਆ ਸੂਟਾ।

ਸੱਚ ਬੋਲਣ ਦਾ ਦਮ ਭਰਦਾ ਸੀ

ਹੋਇਆ ਸਾਬਤ ਉਹੀਓ ਝੂਠਾ

ਐਵੇਂ ਨਹੀਂ ਝੱਲਿਆ ਝੁਰੀ ਜਾਈਦਾ

ਰੱਬ ਕਿਸੇ ਨਾ ਦਿੰਦਾ ਭਰ ਸਬੂਤਾ

‘ਉੱਪਲ’ ਮਾਣੀਦਾ ਅੱਜ ਹੀ ਮੌਜਾਂ

ਅੱਜ ਵਿੱਚ ਹੈਗਾ ਅਰਸ਼ੀਂ ਝੂਟਾ

📝 ਸੋਧ ਲਈ ਭੇਜੋ