ਮੈ ਤੇਰੇ ਨਾਲ ਜੀਣਾ

ਮੈ ਤੇਰੇ ਨਾਲ ਜੀਣਾ 

ਚਾਹੁੰਦਾ ਹਾਂ 

ਡੁੱਬ ਕੇ ਜੀਣਾ 

ਉਸ ਕਿਹਾ 

ਮੈਂ ਮਾਰੂਥਲ ਵਰਗੀ 

ਤਪਦੀ ਜ਼ਿੰਦਗੀ ਵਿਚੋ 

ਬਾਹਰ ਆਉਣ ਦੀ 

ਕਲਪਨਾ ਨਾਲ 

ਮਹਿਕ ਗਈ 

ਉਤੋਂ ਉਤੋਂ 

ਮਨਾ ਕੀਤਾ 

ਦਿਲ ਵਿੱਚ 

ਸੋਚਿਆ 

ਅਗਲੀ ਵਾਰ ਕਹੇਗਾ ਤਾਂ 

ਮੰਨ ਜਾਊਂਗੀ 

ਜਦੋਂ ਮਨ ਬਣਾਇਆ 

ਡੁੱਬ ਕੇ ਜੀਣ ਦਾ 

ਉਸ ਮੁੜ ਕਿਹਾ ਹੀ ਨਹੀਂ 

📝 ਸੋਧ ਲਈ ਭੇਜੋ