ਮੈਨੂੰ ਦੱਸ ਓਏ ਰੱਬਾ ਮੇਰਿਆ

ਮੈਨੂੰ ਦੱਸ ਓਏ ਰੱਬਾ ਮੇਰਿਆ,

ਮੈਂ ਡੁੱਬਦਾ ਡੁੱਬਦਾ ਜਾਂ

ਮੈਂ ਓਥੇ ਢੂੰਡਾਂ ਪਿਆਰ ਨੂੰ,

ਜਿੱਥੇ ਪੁੱਤਰਾਂ ਖਾਣੀ ਮਾਂ

ਜਿੱਥੇ ਸਹਿਮੀਆਂ ਰਹਿਣ ਜਵਾਨੀਆਂ,

ਤੇ ਪਿਟਦਾ ਰਵੇ ਨਿਆਂ

ਜਿੱਥੇ ਕੈਦੀ ਹੋਈਆਂ ਬੁਲਬੁਲਾਂ,

ਤੇ ਬਾਗ਼ੀਂ ਬੋਲਣ ਕਾਂ

ਓਥੇ ਫੁੱਲ ਪਏ ਲੀਰਾਂ ਜਾਪਦੇ,

ਤੇ ਕਲੀਆਂ ਖਿੜੀਆਂ ਨਾ।

ਮੈਂ ਵੇਖੇ ਬੱਕਰੇ ਕੁੱਸਦੇ,

ਤੇ ਲੈ ਕੇ ਤੇਰਾ ਨਾਂ

ਮੈਨੂੰ ਓਥੇ ਚੀਕਾਂ ਸੁਣਦੀਆਂ,

ਜਿੱਥੇ ਹੁੰਦੀ ਚੁੱਪ ਚਾਂ

📝 ਸੋਧ ਲਈ ਭੇਜੋ