ਮੈਨੂੰ ਵੇਖ ਮੁਸ਼ਾਇਰੇ ਵਿਚ ਕਹਿਆ ਲੋਕਾਂ

ਮੈਨੂੰ ਵੇਖ ਮੁਸ਼ਾਇਰੇ ਵਿਚ ਕਹਿਆ ਲੋਕਾਂ,

ਅਹੁ ਸ਼ਰਾਬੀ ਆਇਆ, ਅਹੁ ਬਦਨਾਮ ਆਇਆ

ਮੈਂ ਆਖਿਆ ਮੇਰੀ ਇਕ ਗੱਲ ਸੁਣ ਲੌ,

ਮੈਨੂੰ ਕਹਿਣਾ ਤੇ ਹੁਣੇ ਕਲਾਮ ਆਇਆ

ਮੈਂ ਪਿਆਲਾ ਸ਼ਰਾਬ ਦਾ ਤੋੜ ਦਿੱਤਾ,

ਜਦੋਂ ਹੱਥ ਤੌਹੀਦ ਦਾ ਜਾਮ ਆਇਆ

ਉਹਨਾਂ ਬੁੱਲ੍ਹਾਂ ਨੂੰ ਕਿਵੇਂ ਸ਼ਰਾਬ ਛੂਹੇ,

ਜਿਨ੍ਹਾਂ ਉੱਤੇ ਮੁਹੰਮਦ ਦਾ ਨਾਮ ਆਇਆ

📝 ਸੋਧ ਲਈ ਭੇਜੋ