ਮਜ਼ਬੂਰ ਔਰਤ ਦਾ ਗੀਤ

ਇਹ ਘੁੰਗਰੂ ਨਹੀਂ ਜ਼ੰਜੀਰਾਂ ਨੇ

ਦੁਨੀਆਂ ਨੇ ਪੈਰੀਂ ਪਾਈਆਂ

ਇਹ ਛਣਕਦੀਆਂ ਰੁਸਵਾਈਆਂ

ਨਹੀਂ ਸੁਣਦਾ ਕੋਈ ਦੁਹਾਈਆਂ

ਦਿਲ ਸਾਥ ਨਾ ਦਏ ਤਾਂ ਹੱਸਣਾ ਕੀ ?

ਬਸਤੀ ਵਿਚ ਜ਼ੁਲਮ ਦੀ ਵੱਸਣਾ ਕੀ ?

ਹਾਲ ਅਪਣਾ ਕਿਸੇ ਨੂੰ ਦੱਸਣਾ ਕੀ ?

ਚੁੱਪ ਰਹਿਣਾ ਤਕਦੀਰਾਂ ਨੇ

ਇਹ ਘੁੰਗਰੂ ਨਹੀਂ ਜ਼ੰਜੀਰਾਂ ਨੇ

ਕਈ ਕਹਿੰਦੇ ਨਚ ਬਾਜ਼ਾਰਾਂ ਵਿਚ

ਕਈ ਚਿਣਦੇ ਰਹੇ ਦੀਵਾਰਾਂ ਵਿਚ

ਰਹੀ ਸ਼ਰਮ ਨਾ ਰਾਂਝਣ ਯਾਰਾਂ ਵਿਚ

ਹੋਈਆਂ ਬੇਬਸ ਲੱਖਾਂ ਹੀਰਾਂ ਨੇ

ਇਹ ਘੁੰਗਰੂ ਨਹੀਂ ਜ਼ੰਜੀਰਾਂ ਨੇ

📝 ਸੋਧ ਲਈ ਭੇਜੋ