ਸ਼ੁੱਧ ਆਤਮਾ ਪਹਿਲਾਂ ਪ੍ਰਗਟੀ,
ਮਜ਼ਹਬ ਇਸ ਦੇ ਪਿੱਛੋਂ ਆਇਆ।
ਧਰਮ, ਸੱਚਾਈ ਦੀ ਚਟਾਨ ਤੇ,
ਮਜ਼ਹਬ ਨੇ ਇੱਕ ਮਹਿਲ ਬਣਾਇਆ।
ਮਜ਼ਹਬ ਦੇ ਪਾਣੀ ਨੂੰ ਗੰਦਾ,
ਕੀਤਾ ਜਦੋਂ ਜ਼ਮੀਰ ਫਰੋਸ਼ਾਂ।
ਜਿਉਂ ਕੀ ਤਿਉਂ ਚਟਾਨ ਹੀ ਰਹਿ ਗਈ,
ਮਜ਼ਹਬ ਦਾ ਹੋ ਗਿਆ ਸਫਾਇਆ।
ਮਜ਼ਹਬ ਦਾ ਗੜ੍ਹ ਢਹਿੰਦਾ ਜਾਵੇ,
ਥਾਂ ਥਾਂ ਪੈਂਦੇ ਜਾਣ ਮੁਘਾਰੇ।
ਥੋਬੇ ਲਾ ਲਾ ਲਿੱਪੀ ਪੋਚੀ,
ਜਾਣ ਭਗਤ ਜਨ ਰਲ ਕੇ ਸਾਰੇ।
ਲਟਕ ਰਹੀ ਹੈ ਤਾਰ ਦਮਾਂ ਦੀ,
ਧਨ ਦੌਲਤ ਦਾ ਫੜ੍ਹੀ ਸਹਾਰਾ।