ਮੈਂ ਵਿਗੜੀ ਮਨ ਦੀ ਵਰਨਮਾਲਾ ਦੀ ਤਰਤੀਬ ਚਾਹੁੰਦਾ ਹਾਂ ।
ਤੇਰਾ ਅਨੁਵਾਦ ਨਹੀਂ ਤੈਨੂੰ ਪੜ੍ਹਨਾ ਚਾਹੁੰਦਾ ਹਾਂ ।
ਜੀਵਨ ਵਿੱਚ ਸੱਭ ਮੈਂ ਕੁੱਝ ਬਣਿਆਂ
ਪਰ ਇਨਸਾਨ ਨਾ ਬਣਿਆਂ ।
ਮੈਂ ਧਰਤ ਜ਼ਲ ਆਕਾਸ਼ ਦੀ ਨਿਰਮਲਤਾ ਨੂੰ ਭੰਗ ਕੀਤਾ
ਇਹਨਾਂ ਦੇ ਜੋਬਨ ਨੂੰ ਮੋੜਨਾ ਚਾਹੁੰਦਾ ਹਾਂ ।
ਕਰਤਾਰੀ ਕਿਰਤ ਵਿੱਚ ਮਿਲ ਕੇ
ਕਿਸੇ ਆਕਾਰ ਨਿਰਾਕਾਰ ਦਾ ਸੱਜਰਾ ਮੁੰਹ ਵੇਖਣਾ ,
ਧਰਤੀ ਤੇ ਵਿਚਰਦਿਆਂ ਪਏ ਆਪਣੇ ਕੁੱਬ ਨੂੰ ਖਤਮ ਕਰਨਾ ਚਾਹੁੰਦਾ ਹਾਂ ।
ਮੈਂ ਕੁਦਰਤ ਦੇ ਕਰਮਾਂ ਨਾਲ ਇੱਕਮਿਕਤਾ ਚਾਹੁੰਦਾ ਹਾਂ ।
ਮਾਰੂਥਲ ਨਾਲ ਮਾਰੂਥਲ
ਪਹਾੜ ਨਾਲ ਪਹਾੜ
ਫੁੱਲਾਂ ਨਾਲ ਫੁੱਲ
ਰੁੱਖਾਂ ਨਾਲ ਰੁੱਖ
ਪਾਣੀ ਨਾਲ ਪਾਣੀ
ਮੇਰੇ ਨਾਲ ਤੂੰ
ਤੇਰੇ ਨਾਲ ਮੈਂ ਹੋਣਾ ਚਾਹੁੰਦਾ ਹਾਂ ।