ਮਣਾਂ ਮੂੰਹੀਂ ਹੈ ਏਸ ਦਾ ਭਾਰ ਹੁੰਦਾ

ਮਣਾਂ ਮੂੰਹੀਂ ਹੈ ਏਸ ਦਾ ਭਾਰ ਹੁੰਦਾ,

ਜਿਹੜੀ ਗੱਲ ਮਾਸਿਆਂ ਤੋਲਿਆਂ ਦੀ

ਸਭ ਕੁਝ ਦੇਖ ਤੇ ਮੂੰਹੋਂ ਨਾ ਕਹਿ ਕੁਝ ਵੀ,

ਆਦਤ ਪਾ ਕੇ ਗੁੰਗਿਆਂ ਬੋਲਿਆਂ ਦੀ

ਸੋਚ ਸਮਝ ਕੇ ਜੀਭ ਹਿਲਾਈ ਦੀ ਏ,

ਸਾਂਝੀ ਖਾਨ ਹੈ ਹੀਰਿਆਂ ਕੋਲਿਆਂ ਦੀ

ਸਿਆਹਕਾਰੀਆਂ ਨੇ ਕਾਲਾ ਮੂੰਹ ਕਰਨਾ,

ਸ਼ਰਮ ਰੱਖ ਲੈ ਚਿੱਟਿਆਂ ਧੌਲਿਆਂ ਦੀ

📝 ਸੋਧ ਲਈ ਭੇਜੋ