ਇਸ ਮੰਡੀ ਵਿਚ ਪੱਥਰ ਦਾ ਮੁੱਲ ,
ਲੋਹੇ ਦਾ ਮੁੱਲ ਪੈਂਦਾ ।
ਇਸ ਮੰਡੀ ਵਿਚ ਮਿੱਟੀ ਦਾ ਮੁੱਲ,
ਗੋਹੇ ਦਾ ਮੁੱਲ ਪੈਂਦਾ ।
ਇਸ ਮੰਡੀ ਵਿਚ ਮੁੱਲ ਹੀਣ ਹਨ,
ਰੌਸ਼ਨ ਪਾਕ ਜਮੀਰਾਂ,
ਇਸ ਮੰਡੀ ਵਿਚ ਵਿਕ ਗਈਆਂ ਨੇ,
ਖ੍ਵਾਬਾਂ ਦੀਆਂ ਤਾਬੀਰਾਂ ।
ਲੋਕੀ ਖੂਬ ਖਰੀਦ ਰਹੇ ਨੇ,
ਕੱਚ ਦੀਆਂ ਤਸਵੀਰਾਂ,
ਲੋਕੀ ਅੱਜ ਕਲ੍ਹ ਵੇਚ ਰਹੇ ਨੇ,
ਆਪਣੀ ਰੂਹ ਦੀਆਂ ਲੀਰਾਂ ।
ਇਸ ਮੰਡੀ ਵਿਚ ਆਦਮ ਨੇ ਹੈ,
ਆਪਣਾ ਮੁੱਲ ਗਵਾਇਆ,
ਵੇਖੋ ਮਾਸਾ ਚਾਂਦੀ ਬਦਲੇ,
ਖੁਦ ਨੂੰ ਵੇਚਣ ਆਇਆ ।